ਬਾਪੂ ਦੀ ਗੋਦੀ ‘ਚ ਨਜ਼ਰ ਆ ਰਿਹਾ ਹੈ ਇਹ ਛੋਟਾ ਬੱਚਾ ਅੱਜ ਪਾ ਰਿਹਾ ਪੰਜਾਬੀ ਫ਼ਿਲਮਾਂ ‘ਚ ਧੱਕ, ਵੈੱਬ ਸੀਰੀਜ਼ ‘ਚ ਵੀ ਦਿਖਾ ਚੁੱਕੇ ਨੇ ਅਦਾਕਾਰੀ ਦੇ ਜਲਵੇ, ਕੀ ਤੁਸੀਂ ਪਹਿਚਾਣਿਆ?
ਮਨੋਰੰਜਨ ਜਗਤ ਦੇ ਕਲਾਕਾਰਾਂ ਦੀਆਂ ਬਚਪਨ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰਦੀਆਂ ਨੇ । ਤਸਵੀਰ ਚ ਨਜ਼ਰ ਆ ਰਿਹਾ ਇਹ ਬੱਚਾ ਅੱਜ ਹੈ ਪੰਜਾਬੀ ਜਗਤ ਦੇ ਨਾਮੀ ਅਦਾਕਾਰ । ਆਓ ਤੁਹਾਨੂੰ ਦੱਸਦੇ ਹਾਂ ਇਸ ਬੱਚੇ ਬਾਰੇ । ਹੋਰ ਵੇਖੋ :ਗਿੱਪੀ ਗਰੇਵਾਲ ਨੇ ਛੋਟੇ ਬੇਟੇ ਗੁਰਬਾਜ਼ ਦੀ ਨਵੀਂ ਤਸਵੀਰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਦਿੱਤਾ ਇਹ ਖ਼ਾਸ ਸੁਨੇਹਾ
ਬਾਪੂ ਦੀ ਗੋਦੀ ਵਾਲਾ ਜਵਾਕ ਹੋਰ ਕੋਈ ਨਹੀਂ ਸਗੋਂ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਿਲ ਜਿੱਤਣ ਵਾਲਾ ਜਗਜੀਤ ਸੰਧੂ ਹੈ । ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ।
ਜਗਜੀਤ ਸੰਧੂ ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਰੌਕੀ ਮੈਂਟਲ, ਕਿੱਸਾ ਪੰਜਾਬ, ਰੱਬ ਦਾ ਰੇਡੀਓ, ਛੜਾ ਅਤੇ ਸੱਜਣ ਸਿੰਘ ਰੰਗਰੂਟ ਵਰਗੀਆਂ ਬਹੁਤ ਸਾਰੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੇ ਨੇ । ਪਿਛਲੇ ਸਾਲ ਆਈ ਪੰਜਾਬੀ ਫ਼ਿਲਮ ‘ਉੱਨੀ ਇੱਕੀ’ ‘ਚ ਬਤੌਰ ਹੀਰੋ ਨਜ਼ਰ ਆਏ ਸਨ । ਉਹ ਅਖੀਰਲੀ ਵਾਰ ‘ਪਤਾਲ ਲੋਕ’ ਵੈੱਬ ਸੀਰੀਜ਼ ‘ਚ ਦਿਖਾਈ ਦਿੱਤੇ ਸਨ । ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਦੇ ਨਾਲ ਬਾਲੀਵੁੱਡ ਦੇ ਕਲਾਕਾਰਾਂ ਨੇ ਵੀ ਤਾਰੀਫ਼ ਕੀਤੀ ।