ਠੰਡ 'ਚ ਝੰਬੀ ਗਈ ਜਪਜੀ ਖਹਿਰਾ,ਵੇਖੋ ਵੀਡਿਓ 

Written by  Shaminder   |  December 28th 2018 12:35 PM  |  Updated: December 28th 2018 02:12 PM

ਠੰਡ 'ਚ ਝੰਬੀ ਗਈ ਜਪਜੀ ਖਹਿਰਾ,ਵੇਖੋ ਵੀਡਿਓ 

ਉੱਤਰ ਭਾਰਤ 'ਚ ਕੜਾਕੇ ਦੀ ਠੰਡ ਪੈ ਰਹੀ ਹੈ । ਇਸ ਠੰਡ ਕਾਰਨ ਆਮ ਜਨ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ।ਠੰਡ ਤੋਂ ਬਚਣ ਲਈ ਲੋਕ ਕਈ ਉਪਾਅ ਕਰ ਰਹੇ ਨੇ ,ਉੱਥੇ ਹੀ ਪਾਲੀਵੁੱਡ ਦੀ ਬਹੁਤ ਹੀ ਸੋਹਣੀ ਅਤੇ ਸੋਬਰ ਜਿਹੀ ਅਦਾਕਾਰਾ ਜਪਜੀ ਖਹਿਰਾ ਵੀ ਇਸ ਠੰਡ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੀ ਹੈ । ਆਪਣੀ ਠੰਡ ਨੂੰ ਦੂਰ ਕਰਨ ਲਈ ਜਪਜੀ ਖਹਿਰਾ ਜਿੱਥੇ ਚਾਹ ਦਾ ਸਹਾਰਾ ਲੈ ਰਹੀ ਹੈ ,ਉੱਥੇ ਹੀ ਅੱਗ ਸੇਕ ਕੇ ਇਸ ਠੰਡ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ।

ਹੋਰ ਵੇਖੋ : ਜੈਸਮੀਨ ਸੈਂਡਲਾਸ ਦੀ ਜੈਕੇਟ ਲਈ ਦੋ ਕੁੜੀਆਂ ਹੋਈਆਂ ਗੁੱਥਮ ਗੁੱਥੀ,ਜੈਸਮੀਨ ਨੇ ਵਿੱਚ ਪੈ ਕੇ ਕੁੜੀਆਂ ਨੂੰ ਛੁਡਵਾਇਆ, ਵੇਖੋ ਵੀਡਿਓ

https://www.instagram.com/p/Br497SEAFlb/

ਇਸ ਦਾ ਇੱਕ ਵੀਡਿਓ ਵੀ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਪਜੀ ਖਜਿਰਾ ਸੜਕ ਕਿਨਾਰੇ ਇੱਕ ਟੀ ਸਟਾਲ 'ਤੇ ਬੈਠ ਕੇ ਨਾ ਸਿਰਫ ਚਾਹ ਦੀਆਂ ਚੁਸਕੀਆਂ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ ਬਲਕਿ ਧੂਣੀ ਸੇਕ ਕੇ ਠੰਡ ਨੂੰ ਦੂਰ ਕਰਨ ਦਾ ਯਤਨ ਵੀ ਕਰ ਰਹੀ ਹੈ ।

ਹੋਰ ਵੇਖੋ : ਸ਼ਾਹਰੁਖ ਤੇ ਸਲਮਾਨ ਦਾ ਜਨਮਦਿਨ ਪਾਰਟੀ ‘ਤੇ ਮਸਤੀ ਦਾ ਵੀਡੀਓ ਹੋਇਆ ਵਾਇਰਲ , ਦੇਖੋ ਵੀਡੀਓ

japji khaira japji khaira

ਪ੍ਰਕਾਸ਼ ਟੀ ਸਟਾਲ ਤੋਂ ਚਾਹ ਪੀਂਦੀ ਹੋਈ ਜਪਜੀ ਖਹਿਰਾ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਅੱਜ ਤਾਂ ਚਾਹ ਪੀਣੀ ਬਣਦੀ ਹੈ ਠੰਡ ਹੀ ਬਹੁਤ ਜ਼ਿਆਦਾ ਹੈ ਜ਼ਰਾ ਬਚ ਕੇ"।ਜਪਜੀ ਖਹਿਰਾ ਨੇ ਲੋਕਾਂ ਨੂੰ ਇਸ ਠੰਡ ਤੋਂ ਬਚਣ ਦੀ ਨਸੀਹਤ ਵੀ ਦਿੱਤੀ ਹੈ ।

japji khaira japji khaira

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network