ਜਪਜੀ ਖਹਿਰਾ ਨੇ ਲਹਿੰਗਾ ਲੁੱਕ ‘ਚ ਸ਼ੇਅਰ ਕੀਤਾ ਵੀਡੀਓ, ਹਰ ਕਿਸੇ ਨੂੰ ਆ ਰਿਹਾ ਪਸੰਦ

Written by  Shaminder   |  April 18th 2022 01:16 PM  |  Updated: April 18th 2022 01:19 PM

ਜਪਜੀ ਖਹਿਰਾ ਨੇ ਲਹਿੰਗਾ ਲੁੱਕ ‘ਚ ਸ਼ੇਅਰ ਕੀਤਾ ਵੀਡੀਓ, ਹਰ ਕਿਸੇ ਨੂੰ ਆ ਰਿਹਾ ਪਸੰਦ

ਜਪਜੀ ਖਹਿਰਾ (Japji Khaira )ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਜਪਜੀ ਖਹਿਰਾ ਲਹਿੰਗਾ ਲੁੱਕ ‘ਚ ਨਜ਼ਰ ਆ ਰਹੀ ਹੈ । ਅਦਾਕਾਰਾ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਵੀਡੀਓ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਇਸ ਵੀਡੀਓ ‘ਚ ਅਦਾਕਾਰਾ ਤਰਸੇਮ ਜੱਸੜ ਦੇ ਗੀਤ ‘ਰੱਬ ਰਾਜ਼ੀ ਹੈ’ ਗੀਤ ‘ਤੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਹੋਈ ਦਿਖਾਈ ਦੇ ਰਹੀ ਹੈ ।

japji Khaira image From instagram

ਹੋਰ ਪੜ੍ਹੋ : ਘਰ ‘ਚ ਸਫ਼ਾਈ ਕਰਦੀ ਨਜ਼ਰ ਆਈ ਜਪਜੀ ਖਹਿਰਾ, ਚਾਚੀ ਨੂੰ ਕਿਹਾ ‘ਵੇਖ ਲਓ ਘਰ ਲਿਸ਼ਕਾ ਤਾ ਪੂਰਾ’

ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਅਦਾਕਾਰਾ ਆਪਣੇ ਘਰ ‘ਚ ਸਾਫ਼ ਸਫ਼ਾਈ ਕਰਦੀ ਹੋਈ ਨਜ਼ਰ ਆਈ ਸੀ ਅਤੇ ਅਦਾਕਾਰਾ ਨੇ ਸਭ ਨੂੰ ਇਹ ਨਸੀਹਤ ਵੀ ਦਿੱਤੀ ਸੀ, ਕਿ ਜੇ ਤੁਸੀਂ ਜਿੰਮ ਜਾਣ ਦੇ ਲਈ ਟਾਈਮ ਨਹੀਂ ਕੱਢ ਪਾ ਰਹੇ ਤਾਂ ਆਪਣੇ ਘਰ ਦੀ ਸਫ਼ਾਈ ਖੁਦ ਕਰੋ ।

japji khaira new dance video with fans image source- instagram

ਇਸ ਨਾਲ ਤੁਹਾਡਾ ਸਰੀਰ ਵੀ ਠੀਕ ਰਹੇਗਾ ਅਤੇ ਤੁਹਾਡੀ ਵਰਜਿਸ਼ ਵੀ ਹੋ ਜਾਵੇਗੀ । ਜਪਜੀ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਡਾਕੂਆਂ ਦਾ ਮੁੰਡਾ-੨’ ‘ਚ ਨਜ਼ਰ ਆਏਗੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟ ‘ਚ ਨਜ਼ਰ ਆਉਣ ਵਾਲੀ ਹੈ । ਅਦਾਕਾਰਾ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆਏਗੀ । ਇਸ ਤੋਂ ਇਲਾਵਾ ਉਹ ਬਤੌਰ ਮਾਡਲ ਕਈ ਗੀਤਾਂ ‘ਚ ਅਦਾਕਾਰੀ ਕਰ ਚੁੱਕੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network