
ਅਦਾਕਾਰਾ ਜਪਜੀ ਖਹਿਰਾ (Japji Khaira) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੇ ਘਰ ‘ਚ ਸਾਫ਼ ਸਫ਼ਾਈ ਕਰਦੀ ਹੋਈ ਨਜ਼ਰ ਆ ਰਹੀ ਹੈ । ਜਪਜੀ ਖਹਿਰਾ ਨੇ ਇਸ ਵੀਡੀਓ ਨੂੰ ਸਾਂਝਾ ਕਰਨ ਦੇ ਨਾਲ ਨਾਲ ਇਸ ਵੀਡੀਓ ‘ਚ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਜਿਹੜੀਆਂ ਕੁੜੀਆਂ ਜਿੰਮ ‘ਚ ਨਹੀਂ ਜਾ ਸਕਦੀਆਂ ਉਹ ਆਪਣੇ ਘਰਾਂ ‘ਚ ਪੋਚੇ ਲਗਾਉਣ ਅਤੇ ਪੋਚੇ ਜ਼ਰਾ ਜ਼ੋਰ ਦੇ ਨਾਲ ਲਗਾਉਣ ਤਾਂ ਕਿ ਤੁਹਾਡਾ ਵਰਕ ਵੀ ਚੰਗੀ ਤਰ੍ਹਾਂ ਹੋਵੇ ਅਤੇ ਤੁਹਾਡਾ ਘਰ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ।

ਹੋਰ ਪੜ੍ਹੋ : ਪੁਲਿਸ ਅਫ਼ਸਰ ਬਣੀ ਨਜ਼ਰ ਆਈ ਜਪਜੀ ਖਹਿਰਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਜਪਜੀ ਖਹਿਰਾ ਇਸ ਵੀਡੀਓ ‘ਚ ਆਪਣੇ ਪਿੰਡ ਵਾਲੇ ਘਰ ‘ਚ ਸਾਫ਼ ਸਫ਼ਾਈ ਕਰਦੀ ਦਿਖਾਈ ਦੇ ਰਹੀ ਹੈ ਅਤੇ ਦੂਜੇ ਪਾਸਿਓਂ ਉਨ੍ਹਾਂ ਦੀ ਚਾਚੀ ਵੀ ਆ ਜਾਂਦੀ ਹੈ ਅਤੇ ਉਹ ਆਪਣੀ ਚਾਚੀ ਨੂੰ ਕਹਿੰਦੀ ਹੈ ਕਿ ਵੇਖ ਲਓ ਮੈਂ ਘਰ ਪੂਰੀ ਤਰ੍ਹਾਂ ਚਮਕਾ ਦਿੱਤਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

ਜਪਜੀ ਖਹਿਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਦੇਵ ਖਰੌੜ ਦੇ ਨਾਲ ‘ਡਾਕੂਆਂ ਦਾ ਮੁੰਡਾ-੨’ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ ।ਇਸ ਤੋਂ ਪਹਿਲਾਂ ਵੀ ਅਦਾਕਾਰਾ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ । ਇਸ ਤੋਂ ਇਲਾਵਾ ਕਈ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੀ ਹੈ ।
View this post on Instagram