Mumbai Reviews : ਮੁਕੇਸ਼ ਰਿਸ਼ੀ ਤੋਂ ਲੈ ਕੇ ਜਸਬੀਰ ਜੱਸੀ ਤੇ ਕਈ ਹੋਰ ਪੰਜਾਬੀ ਸਿਤਾਰਿਆਂ ਦੇ ਦਿਲਾਂ ਨੂੰ ਛੂਹ ਗਈ ‘ਅਰਦਾਸ ਕਰਾਂ’

Written by  Lajwinder kaur   |  July 18th 2019 11:48 AM  |  Updated: July 18th 2019 11:48 AM

Mumbai Reviews : ਮੁਕੇਸ਼ ਰਿਸ਼ੀ ਤੋਂ ਲੈ ਕੇ ਜਸਬੀਰ ਜੱਸੀ ਤੇ ਕਈ ਹੋਰ ਪੰਜਾਬੀ ਸਿਤਾਰਿਆਂ ਦੇ ਦਿਲਾਂ ਨੂੰ ਛੂਹ ਗਈ ‘ਅਰਦਾਸ ਕਰਾਂ’

ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ’ ਦਾ ਸੀਕਵਲ ‘ਅਰਦਾਸ ਕਰਾਂ’ ਵੀ ਸਰੋਤਿਆਂ ਦਾ ਭਰੋਸਾ ਬਰਕਰਾਰ ਰੱਖਣ ‘ਚ ਕਾਮਯਾਬ ਸਾਬਿਤ ਹੋ ਰਹੀ ਹੈ। ਜੀ ਹਾਂ ਵਿਦੇਸ਼ਾਂ ਤੋਂ ਬਾਅਦ ਮੁੰਬਈ ‘ਚ ਫ਼ਿਲਮ ਦੀ ਸਪੈਸ਼ਲ ਸਕ੍ਰਿਨਿੰਗ ਉੱਤੇ ਪੰਜਾਬੀਅਤ ਨਾਲ ਜੁੜੀਆਂ ਕਈ ਨਾਮੀ ਹਸਤੀਆਂ ਪਹੁੰਚੀਆਂ ਤੇ ਫ਼ਿਲਮ ਦੇਖਣ ਤੋਂ ਬਾਅਦ ਆਪਣੀ-ਆਪਣੀ ਪ੍ਰਤੀਕ੍ਰਿਆ ਦਿੱਤੀ।

View this post on Instagram

 

Mumbai Reviews @ardaaskaraan #ardaaskaraan releasing worldwide #19july2019 #gippygrewal

A post shared by Gippy Grewal (@gippygrewal) on

ਹੋਰ ਵੇਖੋ:ਬਾਲੀਵੁੱਡ ‘ਚ ਹੋਣ ਸਿੱਧੂ ਮੂਸੇਵਾਲੇ ਦੀਆਂ ਗੱਲਾਂ, ਦੇਖੋ ਵਾਇਰਲ ਵੀਡੀਓ

ਦਿੱਗਜ ਅਦਾਕਾਰ ਮੁਕੇਸ਼ ਰਿਸ਼ੀ ਜਿਨ੍ਹਾਂ ਨੇ ਹਿੰਦੀ, ਪੰਜਾਬੀ, ਤਾਮਿਲ, ਤੇਲੁਗੂ ਅਤੇ ਹੋਰ ਅਨੇਕਾਂ ਭਾਸ਼ਾਵਾਂ ਦੀਆਂ  ਫਿਲਮਾਂ 'ਚ ਬਹੁਤ ਘੈਂਟ ਰੋਲ ਕੀਤੇ ਨੇ। ਉਨ੍ਹਾਂ ਨੇ ਵੀ ਫ਼ਿਲਮ ਦੀ ਜੰਮ ਕੇ ਤਾਰੀਫ਼ ਕੀਤੀ। ਪੰਜਾਬੀ ਇੰਡਸਟਰੀ ਦੇ ਨਾਮੀ ਐਕਟਰ ਵਿਜੇ ਟੰਡਨ ਨੇ ਵੀ ਕਿਹਾ ਕਿ ਇੰਨੀ ਵਧੀਆ ਫ਼ਿਲਮ ਬਣਾਉਣ ਲਈ ਉਹ ਫ਼ਿਲਮ ਦੀ ਪੂਰੀ ਟੀਮ ਨੂੰ ਸਲਾਮ ਕਰਦੇ ਨੇ। ਪੰਜਾਬੀ ਗਾਇਕ ਜਸਬੀਰ ਜੱਸੀ, ਗੁਰਪ੍ਰੀਤ ਕੌਰ ਚੱਡਾ, ਪਵਨ ਮਲਹੋਤਰਾ ਤੇ ਪੰਜਾਬੀ ਇੰਡਸਟਰੀ ਕਈ ਹੋਰ ਨਾਮੀ ਕਲਾਕਾਰਾਂ ਨੇ ਫ਼ਿਲਮ ਅਰਦਾਸ ਕਰਾਂ ਦੀ ਖੂਬ ਤਾਰੀਫ਼ ਕਰਦੇ ਹੋਏ ਕਿਹਾ ਕੇ ਇਹ ਫ਼ਿਲਮ ਬਹੁਤ ਖ਼ੂਬਸੂਰਤ ਸੁਨੇਹਾ ਦੇ ਰਹੀ ਹੈ।

Jasbir Jassi And Mukesh Rishi Praised Ardaas Karaan movie Ardaas Karaan

ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਤੇ ਡਾਇਰੈਕਟ ਕੀਤੀ ਫ਼ਿਲਮ ‘ਅਰਦਾਸ ਕਰਾਂ’ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਦਿੱਗਜ ਅਦਾਕਾਰ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network