ਜਸਬੀਰ ਜੱਸੀ ਨੇ ਆਪਣੇ ਪਿੰਡ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  September 09th 2021 01:26 PM  |  Updated: September 09th 2021 01:26 PM

ਜਸਬੀਰ ਜੱਸੀ ਨੇ ਆਪਣੇ ਪਿੰਡ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਪਿੰਡਾਂ ਦੇ ਲੋਕ ਬਹੁਤ ਹੀ ਸਿੱਧੇ ਸਾਧੇ ਅਤੇ ਦਰਿਆ ਦਿਲ ਅਤੇ ਮਿਲਣ ਸਾਰ ਹੁੰਦੇ ਹਨ । ਤੁਸੀਂ ਕਿਸੇ ਤੋਂ ਕਿਸੇ ਦਾ ਘਰ ਪੁੱਛੋਗੇ ਤਾਂ ਅਗਲੇ ਤੁਹਾਨੂੰ ਉਸ ਦੇ ਘਰ ਤੱਕ ਛੱਡ ਕੇ ਆਉਣਗੇ । ਪਿੰਡਾਂ (Village ) ਦੇ ਰਹਿਣ ਵਾਲੇ ਲੋਕ ਕੁਦਰਤ ਦੇ ਨਜ਼ਦੀਕ ਅਤੇ ਕੁਦਰਤ ਦੀਆਂ ਚੀਜ਼ਾਂ ਨੂੰ ਪਿਆਰ ਕਰਨ ਵਾਲੇ ਹੁੰਦੇ ਹਨ । ਗਾਇਕ ਜਸਬੀਰ ਜੱਸੀ (Jasbir Jassi ) ਨੂੰ ਵੀ ਆਪਣੇ ਪਿੰਡ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ । ਉਹ ਅਕਸਰ ਆਪਣੇ ਪਿੰਡ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

Jasbir jassi share pics -min Image From instagram

ਹੋਰ ਪੜ੍ਹੋ : ਪੱਤਰਕਾਰਾਂ ਦਾ ਸਵਾਲ ਸੁਣ ਕੇ ਭੜਕ ਗਈ ਅਦਾਕਾਰਾ ਨੁਸਰਤ ਜਹਾਂ, ਪੁੱਛਿਆ ਸੀ ਬੱਚੇ ਦੇ ਪਿਤਾ ਦਾ ਨਾਂਅ

ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿੰਡ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਗਾਇਕ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕ ਆਪਣੇ ਪਿੰਡ ਦੇ ਲੋਕਾਂ ਦੇ ਨਾਲ ਮੁਲਾਕਾਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।

Jasbir jassi share pics .jpg2-min Image From Instagram

ਇਨ੍ਹਾਂ ਤਸਵੀਰਾਂ ‘ਚ ਜਸਬੀਰ ਜੱਸੀ ਆਪਣੇ ਪਿੰਡ ਦੇ ਲੋਕਾਂ ਦੇ ਨਾਲ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ਕਿ ‘ਪਿੰਡ ਦੇ ਭੈਣ ਭਰਾ, ਚਾਚੀਆਂ, ਤਾਈਆਂ, ਭਾਬੀਆਂ ਪਿੰਡ ਦੇ ਸਿੱਧੇ ਸਾਦੇ ਲੋਕ ਨਾ ਕੋਈ ਰਾਜਨੀਤੀ, ਨਾ ਕੋਈ ਡੀਲ ਨਾ ਕੋਈ ਸਕੀਮ, ਸਿਰਫ਼ ਪਿਆਰ’।

 

View this post on Instagram

 

A post shared by Jassi (@jassijasbir)

ਜਸਬੀਰ ਜੱਸੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਗਾਇਕ ਜਸਬੀਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਇੰਡਸਟਰੀ ‘ਚ ਲਗਾਤਾਰ ਸਰਗਰਮ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network