ਜਸ਼ਨ ਬਡਿਆਲ ਦੇ ਕਿਉਂ ਹੋਏ 'ਟੁੱਟੇ ਤਾਰੇ' ਵਰਗੇ ਹਾਲਾਤ, ਦੇਖੋ ਵੀਡੀਓ

Written by  Lajwinder kaur   |  December 05th 2018 02:28 PM  |  Updated: December 05th 2018 02:28 PM

ਜਸ਼ਨ ਬਡਿਆਲ ਦੇ ਕਿਉਂ ਹੋਏ 'ਟੁੱਟੇ ਤਾਰੇ' ਵਰਗੇ ਹਾਲਾਤ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਜਿਵੇਂ ਜਿਵੇਂ ਦਾਇਰਾ ਵਧਦਾ ਜਾ ਰਿਹਾ ਉਸੇ ਤਰਾਂ ਇੰਡਸਟਰੀ ਵੀ ਨਵੇਂ ਅਤੇ ਚੰਗੇ ਟੈਲੇਂਟ ਨੂੰ ਮੌਕਾ ਦੇ ਰਹੀ ਹੈ। ਇਸੇ ਹੁਨਰ ਮੰਦ ਸਖਸ਼ੀਅਤਾਂ 'ਚ ਨਾਮ ਸ਼ੁਮਾਰ ਹੋਇਆ ਹੈ ਜਸ਼ਨ ਬਡਿਆਲ ਦਾ ਜਿੰਨ੍ਹਾਂ ਦਾ ਨਵਾਂ ਗਾਨਾਂ 'ਟੁੱਟੇ ਤਾਰੇ' ਰਿਲੀਜ਼ ਹੋ ਚੁੱਕਿਆ ਹੈ।ਗਾਣਾ ਇੱਕ ਸੈਡ ਸੌਂਗ ਹੈ ਜਿਸ ਨੂੰ ਬੜੀ ਹੀ ਖੂਬਸੂਰਤੀ ਨਾਲ ਗਾਇਆ ਗਿਆ ਹੈ। ਗਾਣੇ ਦੀ ਖ਼ਾਸੀਅਤ ਇਹ ਹੈ ਕਿ ਗਾਣੇ ਦੇ ਲਿਰਿਕਿਸ , ਮਿਊਜ਼ਿਕ ਅਤੇ ਗਾਣੇ ਨੂੰ ਆਵਾਜ਼ ਖੁਦ ਜਸ਼ਨ ਬਡਿਆਲ ਦਿੱਤੀ ਹੈ।

https://www.youtube.com/watch?v=VAiCQRR8_8Q&feature=youtu.be

ਹੋਰ ਪੜ੍ਹੋ: ਨਿੰਜਾ ਦਾ ਦਿਲ ਯਾਰਾਂ ਤੋਂ ਕਿਉਂ ਹੋਇਆ ਖੱਟਾ ਦੇਖੋ ਵੀਡਿਓ

ਗੀਤ ਨੂੰ ਸਨੀ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਦਾ ਵੀਡੀਓ ਵੀ ਬਹੁਤ ਸ਼ਾਨਦਾਰ ਹੈ। ਗੀਤ ਦਾ ਵੀਡੀਓ ਦਾ ਨਿਰਦੇਸ਼ਨ ਕਲਰ ਸਿੰਘ ਨੇ ਕੀਤਾ ਹੈ ਜਿਸ ਨੂੰ ਬਾਖੂਬੀ ਨਿਭਾਇਆ ਗਿਆ ਹੈ। ਗਾਣੇ ਦੇ ਬੋਲ ਵੀ ਤਾਰੀਫ ਦੇ ਕਾਬਿਲ ਹਨ ਜਿਹੜੇ ਕਿ ਦਿਲ ਨੂੰ ਛੂ ਰਹੇ ਹਨ। ਪੰਜਾਬੀ ਇੰਡਸਟਰੀ 'ਚ ਅਜਿਹੇ ਹੁਨਰਮੰਦ ਗਾਇਕਾਂ ਨੂੰ ਮੌਕਾ ਮਿਲਣਾ ਬੜੀ ਹੀ ਕਬੀਲੇ ਤਾਰੀਫ ਵਾਲੀ ਗੱਲ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network