ਜੈਸਮੀਨ ਸੈਂਡਲਸ ਇੱਕ ਵਾਰ ਫਿਰ ਨਜ਼ਰ ਆਈ ‘ਗੁਲਾਬੀ ਕੁਈਨ ਦੇ ਰੰਗ 'ਚ, ਸ਼ੇਅਰ ਕੀਤੀਆਂ ਤਸਵੀਰਾਂ

Written by  Lajwinder kaur   |  December 16th 2019 02:40 PM  |  Updated: December 16th 2019 02:43 PM

ਜੈਸਮੀਨ ਸੈਂਡਲਸ ਇੱਕ ਵਾਰ ਫਿਰ ਨਜ਼ਰ ਆਈ ‘ਗੁਲਾਬੀ ਕੁਈਨ ਦੇ ਰੰਗ 'ਚ, ਸ਼ੇਅਰ ਕੀਤੀਆਂ ਤਸਵੀਰਾਂ

ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਜਿਨ੍ਹਾਂ ਨੂੰ ਗੁਲਾਬੀ ਕੁਈਨ ਵਜੋਂ ਵੀ ਜਾਣਿਆ ਜਾਂਦਾ ਹੈ। ਇਕ ਵਾਰ ਫਿਰ ਤੋਂ ਉਹ ਗੁਲਾਬੀ ਰੰਗ ਦੇ ਹੇਅਰ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਗੁਲਾਬੀ ਵਾਲਾਂ ਦੇ ਨਾਲ ਤਸਵੀਰ ਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਹੈ ਤੇ ਨਾਲ ਲਿਖਿਆ ਹੈ ‘ਗੁਲਾਬੀ ਕੁਈਨ ਵਾਪਿਸ ਆ ਗਈ..ਟਾਈਮ ਆ ਗਿਆ ਹੈ’ ਫੈਨਜ਼ ਵੱਲੋਂ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

View this post on Instagram

 

Gulabi Queen in the house now. Looks like it’s gonna be a shut down. The time has come ??

A post shared by Jasmine Sandlas (@jasminesandlas) on

ਹੋਰ ਵੇਖੋ:ਦੀਪ ਜੰਡੂ ਦੀ ਐਲਬਮ ‘ਡਾਊਨ ਟੂ ਅਰਥ’ ਹੋਈ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ। ਨਾਗਣੀ ਟਾਈਟਲ ਹੇਠ ਇਸ ਗਾਣੇ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਗਾਣੇ ‘ਚ ਡਾਕਟਰ ਜਿਊਸ ਆਪਣੇ ਮਿਊਜ਼ਿਕ ਦਾ ਜਾਦੂ ਬਿਖੇਰਦੇ ਹੋਏ ਨਜ਼ਰ ਆਉਣਗੇ। ਫ਼ਿਲਹਾਲ ਗਾਣੇ ਬਾਰੇ ਜੈਸਮੀਨ ਸੈਂਡਲਸ ਨੇ ਕੁਝ ਜ਼ਿਆਦਾ ਖੁਲਾਸਾ ਨਹੀਂ ਕੀਤਾ ਹੈ। ਪਰ ਫੈਨਜ਼ ਬੜੇ ਹੀ ਬੇਸਬਰੀ ਦੇ ਨਾਲ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਹਨ।

 

View this post on Instagram

 

#nagni coming soon ? @drzeusworld @charsobeesfilms @dikshakumar04 Mandeep Mavi ??

A post shared by Jasmine Sandlas (@jasminesandlas) on

ਜੇ ਗੱਲ ਕਰੀਏ ਜੈਸਮੀਨ ਸੈਂਡਲਸ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਵਧੀਆ ਗੀਤ ਜਿਵੇਂ ਐੱਲਵੀ ਦੀ ਜੀਨ, ਮਿੱਠੀ ਮਿੱਠੀ, ਚੁੰਨੀ ਬਲੈਕ,ਸਿੱਪ ਸਿੱਪ, ਪੱਟ ਲੈ ਗਿਆ, ਪੰਜਾਬੀ ਮੁਟਿਆਰਾਂ, ਬਗਾਵਤ, ਲੱਡੂ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।

 

View this post on Instagram

 

I done it ? #gulabiqueen

A post shared by Jasmine Sandlas (@jasminesandlas) on

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network