ਇਸ ਤਸਵੀਰ 'ਚ ਛੁਪੀ ਹੈ ਅੱਜ ਦੀ ਪ੍ਰਸਿੱਧ ਗਾਇਕਾ,ਕੌਣ ਹੈ ਇਹ ਕੀ ਤੁਸੀਂ ਪਛਾਣਦੇ ਹੋ

Written by  Shaminder   |  March 30th 2019 10:41 AM  |  Updated: March 30th 2019 10:42 AM

ਇਸ ਤਸਵੀਰ 'ਚ ਛੁਪੀ ਹੈ ਅੱਜ ਦੀ ਪ੍ਰਸਿੱਧ ਗਾਇਕਾ,ਕੌਣ ਹੈ ਇਹ ਕੀ ਤੁਸੀਂ ਪਛਾਣਦੇ ਹੋ

ਬਚਪਨ ਦਾ ਸਮਾਂ ਅਜਿਹਾ ਸਮਾਂ ਹੁੰਦਾ ਹੈ ਜਦੋਂ ਇਨਸਾਨ ਨੂੰ ਕੋਈ ਵੀ ਫਿਕਰ ਨਹੀਂ ਹੁੰਦਾ,ਬਸ ਖੇਡਣਾ ਮੱਲਣਾ ਅਤੇ ਬੇਫਿਕਰ ਹੋ ਕੇ ਰਹਿਣਾ। ਪਰ ਜਿਉਂ-ਜਿਉੇਂ ਇਨਸਾਨ ਵੱਡਾ ਹੁੰਦਾ ਹੈ ਕਈਆਂ ਫਿਕਰਾਂ ਅਤੇ ਚਿੰਤਾਵਾਂ 'ਚ ਉਲਝ ਕੇ ਰਹਿ ਜਾਂਦਾ ਹੈ,ਪਰ ਉਸ ਨੂੰ ਜਦੋਂ ਆਪਣਾ ਬਚਪਨ ਯਾਦ ਆਉਂਦਾ ਹੈ ਤਾਂ ਉਹ ਮਨ ਮਸੋਸ ਕੇ ਰਹਿ ਜਾਂਦਾ ਹੈ ਕਿਉਂਕਿ ਬਚਪਨ ਮੁੜ ਦੇ ਕਦੇ ਵੀ ਨਹੀਂ ਆਉਦਾ ।

ਹੋਰ ਵੇਖੋ :ਨਵਰਾਜ ਹੰਸ ਦੁਬਈ ਲਈ ਹੋਏ ਰਵਾਨਾ,ਮੁੰਬਈ ਏਅਰਪੋਰਟ ‘ਤੇ ਕੀਤਾ ਗਿਆ ਸਪਾਟ

https://www.instagram.com/p/BvmikykgFKq/

ਸ਼ਾਇਦ ਜੈਸਮੀਨ ਸੈਂਡਲਾਸ ਵੀ ਆਪਣੇ ਬਚਪਨ ਨੂੰ ਮਿਸ ਕਰ ਰਹੇ ਨੇ ।ਜੈਸਮੀਨ ਸੈਂਡਲਾਸ ਅਜਿਹੇ ਗਾਇਕਾ ਹਨ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦਿੱਤੇ ਨੇ । ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਉਨ੍ਹਾਂ ਦੇ ਸਕੂਲ ਟਾਈਮ ਦੀਆਂ   ਹਨ ।

ਹੋਰ ਵੇਖੋ :ਜਦੋਂ ਕਵਿਤਾ ਕੌਸ਼ਿਕ ਨੇ ਗਾਇਆ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ ‘ਇੱਕ ਕੁੜੀ ਜਿਹਦਾ ਨਾਂਅ ਮੁਹੱਬਤ’

https://www.instagram.com/p/BvmicR7g8OW/

ਇਕ ਤਸਵੀਰ 'ਚ ਉਹ ਇੱਕਲਿਆਂ ਨਜ਼ਰ ਆ ਰਹੇ ਹਨ ਜਦਕਿ ਦੂਜੀ ਤਸਵੀਰ 'ਚ ਉਹ ਇੱਕਲੇ ਨਜ਼ਰ ਆ ਰਹੇ ਨੇ । ਇਸ ਤਸਵੀਰ 'ਚ ਜੈਸਮੀਨ ਬਹੁਤ ਹੀ ਅਭੋਲ ਬੱਚੀ ਲੱਗ ਰਹੇ ਨੇ । ਜੈਸਮੀਨ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਹੋਇਆ ਲਿਖਿਆ "I spy Jasmine in the 6th grade. Find me"


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network