ਜਾਣੋ ਅਜਿਹਾ ਕੀ ਹੋਇਆ ਜੈਸਮੀਨ ਸੈਂਡਲਸ ਨਾਲ, ਕਿਉਂ ਫੁੱਟ-ਫੁੱਟ ਕੇ ਰੋਂਣਾ ਪਿਆ, ਦੇਖੋ ਵੀਡੀਓ

written by Lajwinder kaur | September 15, 2019

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੁਲਾਬੀ ਕੁਵੀਨ ਯਾਨੀ ਕਿ ਜੈਸਮੀਨ ਸੈਂਡਲਸ ਅਕਸਰ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਦੇ ਨਾਲ ਸਾਂਝੀ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਉਹ ਰੋਂਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਇਸ ਵੀਡੀਓ 'ਚ ਉਹ ਆਪਣੇ ਨੱਕ ਛਿਦਵਾਉਂਦੀ ਹੋਏ ਨਜ਼ਰ ਆ ਰਹੇ ਹਨ। ਜਦੋਂ ਉਨ੍ਹਾਂ ਦੇ ਨੱਕ ਦੀ ਪਿਅਰਸਿੰਗ ਹੋ ਜਾਂਦੀ ਹੈ ਤਾਂ ਉਹ ਫੁੱਟ ਫੁੱਟ ਕੇ ਰੋਣ ਲੱਗ ਜਾਂਦੀ ਹੈ। ਉਹ ਰੋਂਦੇ ਹੋਏ ਵੀਡੀਓ ਨੂੰ ਬੰਦ ਕਰਨ ਲਈ ਵੀ ਕਹਿ ਰਹੇ ਨੇ। ਇਸ ਵੀਡੀਓ ਨੂੰ ਹੁਣ ਤੱਕ ਚਾਰ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ।

 
View this post on Instagram
 

I bet you didn’t know I was a cry baby. One less thing to hide ?

A post shared by Jasmine Sandlas (@jasminesandlas) on

ਹੋਰ ਵੇਖੋ:ਗਗਨ ਕੋਕਰੀ ਨੇ ਬੱਬੂ ਮਾਨ ਨੂੰ ਕੁਝ ਇਸ ਤਰ੍ਹਾਂ ਕੀਤੀ ਯਾਦ, ਗਾਇਆ ‘ਸਾਉਣ ਦੀ ਝੜੀ’, ਦੇਖੋ ਵਾਇਰਲ ਵੀਡੀਓ ਜੇ ਗੱਲ ਕਰੀਏ ਜੈਸਮੀਨ ਸੈਂਡਲਸ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਆਪਣਾ ਨਵਾਂ ਗੀਤ ਚੁੰਨੀ ਬਲੈਕ ਲੈ ਕੇ ਆ ਰਹੇ ਹਨ। ਇਹ ਗਾਣਾ 16 ਸਤੰਬਰ ਨੂੰ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ। ਇਸ ਤੋਂ ਪਹਿਲਾਂ ਹੀ ਉਹ ਕਈ ਬਿਹਤਰੀਨ ਗਾਣੇ ਜਿਵੇਂ ਸਿਪ ਸਿਪ, ਪਿੰਜ਼ਰਾ, ਬੰਬ ਜੱਟ, ਯਾਰ ਨਾ ਮਿਲਿਆ, ਲੱਡੂ, ਮਿੱਠੀ ਮਿੱਠੀ ਵਰਗੇ ਹਿੱਟ ਬੀਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।  

0 Comments
0

You may also like