'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ -2018' ਵਿੱਚ ਜੈਸਮੀਨ ਸੈਂਡਲਾਸ ਜਮਾਏਗੀ ਰੰਗ

Written by  Rupinder Kaler   |  December 05th 2018 06:50 PM  |  Updated: December 05th 2018 06:51 PM

'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ -2018' ਵਿੱਚ ਜੈਸਮੀਨ ਸੈਂਡਲਾਸ ਜਮਾਏਗੀ ਰੰਗ

ਪੀਟੀਸੀ ਨੈਟਵਰਕ ਵੱਲੋਂ 8 ਦਸੰਬਰ 2018 ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਦੇ ਟੋਪ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾਵੇਗਾ । ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਵੱਡੇ ਇਸ ਸ਼ੋਅ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਜੈਜੀ-ਬੀ, ਗੁਰਪ੍ਰੀਤ ਮਾਨ, ਗਾਇਕ ਅਤੇ ਰੈਪਰ ਬੋਹਮੀਆ , ਜੈਸਮੀਨ ਸੈਂਡਲਾਸ, ਕਾਦਰ ਥਿੰਦ, ਨਿਸ਼ਾ ਬਾਨੋ, ਰਾਜਵੀਰ ਜਵੰਦਾ, ਸਾਰਾਗੁਰਪਾਲ ਤੋਂ ਇਲਾਵਾ ਹੋਰ ਕਈ ਗਾਇਕ ਲਾਈਵ ਪ੍ਰਫੋਰਮੈਂਸ ਦੇਣਗੇ । ਪੀਟੀਸੀ ਨੈਟਵਰਕ ਦੇ 8 ਦੰਸਬਰ ਨੂੰ ਹੋਣ ਵਾਲੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ ।

ਹੋਰ ਵੇਖੋ :ਗਾਇਕ ਅਤੇ ਐਕਟਰ ਤਰਸੇਮ ਜੱਸੜ ਦੀ ਕਿਸ ਤਰ੍ਹਾਂ ਹੋਈ ਚੜਾਈ, ਦੇਖੋ ਵੀਡਿਓ

https://www.instagram.com/p/BqmcMwpgvn4/

ਇਸ ਸ਼ੋਅ ਵਿੱਚ ਲਾਈਵ ਪ੍ਰਫੋਰਮੈਂਸ ਕਰਨ ਵਾਲੇ ਗਾਇਕ ਵੀ ਕਾਫੀ ਉਤਸ਼ਾਹਿਤ ਹਨ । ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਤੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ -2018 ਨੂੰ ਲੈ ਕੇ ਇੱਕ ਪੋਸਟ ਪਾਈ ਹੈ । ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਸ਼ੋਅ ਵਿੱਚ ਆਪਣੇ ਨਵੇਂ ਗਾਣਿਆਂ ਨਾਲ ਖੂਬ ਰੰਗ ਜਮਾਉਣਗੇ । ਜੈਸਮੀਨ ਦੀ ਇਸ ਪੋਸਟ ਨੂੰ ਲਗਾਤਾਰ ਲੋਕ ਦੇਖ ਰਹੇ ਹਨ ਤੇ ਕਈ ਲੋਕ ਉਹਨਾਂ ਦੀ ਇਸ ਪੋਸਟ ਨੂੰ ਲਾਈਕ ਕਰ ਰਹੇ ਹਨ ।

ਹੋਰ ਵੇਖੋ :ਨਵਰਾਜ ਹੰਸ ਦੇ ਬਰਥਡੇ ਨੂੰ ਜਦੋਂ ਬੇਬੋ ਦੀ ਮੌਜੂਦਗੀ ਨੇ ਬਣਾ ਦਿੱਤਾ ਹੋਰ ਵੀ ਖਾਸ ,ਵੇਖੋ ਵੀਡਿਓ

https://www.instagram.com/p/Bq92qpAABm2/

ਜੇਕਰ ਤੁਸੀਂ ਵੀ ਜੈਸਮੀਨ ਸੈਂਡਲਾਸ ਨੂੰ ਲਾਈਵ ਪ੍ਰਫੋਰਮੈਂਸ ਦੇਖਣਾ ਚਾਹੁੰਦੇ ਹੋ ਤਾਂ  ਦੇਖਣਾ ਨਾ ਭੁੱਲਣਾ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 '  ਜੇ.ਐੱਲ.ਪੀ.ਐੱਲ ਗਰਾਉਂਡ ਮੋਹਾਲੀ ਵਿੱਚ 8 ਦਸੰਬਰ ਨੂੰ । ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਗੋਲਡ ਦੇ ਯੂਟਿਊਬ ਚੈਨਲ 'ਤੇ ਕੀਤਾ ਜਾਵੇਗਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network