ਸੰਗੀਤ ਜਗਤ ਦੀ ਨਾਮੀ ਗਾਇਕਾ ਜਸਪਿੰਦਰ ਨਰੂਲਾ ਨੇ ਆਪਣੇ ਮਰਹੂਮ ਪਿਤਾ ਦੇ ਜਨਮ ਦਿਨ ‘ਤੇ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ 

written by Lajwinder kaur | November 11, 2020

ਕੋਈ ਵੀ ਇਨਸਾਨ ਜਿੰਨਾ ਮਰਜ਼ੀ ਵੱਡਾ ਹੋ ਜਾਵੇ, ਪਰ ਉਹ ਆਪਣੇ ਮਾਪਿਆ ਲਈ ਛੋਟਾ ਬੱਚਾ ਹੀ ਰਹਿੰਦਾ ਹੈ । ਹਰ ਇਨਸਾਨ ਦੀ ਜ਼ਿੰਦਗੀ ‘ਚ ਉਸਦੇ ਮਾਪੇ ਸਭ ਤੋਂ ਅਹਿਮ ਹੁੰਦੇ ਨੇ । ਜਦੋਂ ਬਾਪ ਦਾ ਹੱਥ ਸਿਰ ਤੋਂ ਉਠ ਜਾਂਦਾ ਹੈ ਤਾਂ ਇਹ ਦੁੱਖ ਉਹੀ ਜਾਣਦਾ ਹੈ ਜੋ ਇਸ ਦਰਦ ‘ਚੋਂ ਲੰਘਦਾ ਹੈ । ਅਜਿਹਾ ਹੀ ਦੁੱਖ ‘ਚੋਂ ਗੁਜ਼ਰ ਰਹੇ ਨੇ ਬਾਲੀਵੁੱਡ ਤੇ ਪਾਲੀਵੁੱਡ ਦਿੱਗਜ ਗਾਇਕਾ ਜਸਪਿੰਦਰ ਨਰੂਲਾ

ਹੋਰ ਪੜ੍ਹੋ : ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਨੇ ਨਮ ਅੱਖਾਂ ਦੇ ਨਾਲ ਸ਼ੇਅਰ ਕੀਤੀ ਪਿਤਾ ਦੀ ਅਣਦੇਖੀ ਤਸਵੀਰ

ਗਾਇਕਾ ਜਸਪਿੰਦਰ ਨਰੂਲਾ ਦੇ ਪਿਤਾ ਸਰਦਾਰ ਕੇਸਰ ਸਿੰਘ ਨਰੂਲਾ ਜੋ ਕਿ ਪਿਛਲੇ ਮਹੀਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ।

singer jaspinder narula pic with father

ਜਸਪਿੰਦਰ ਨਰੂਲਾ ਨੇ ਆਪਣੇ ਮਰਹੂਮ ਪਿਤਾ ਨੂੰ ਜਨਮਦਿਨ ਵਿਸ਼ ਕਰਦੇ ਹੋਏ ਬਹੁਤ ਹੀ ਭਾਵੁਕ ਪੋਸਟ ਪਾਈ ਹੈ । ਉਨ੍ਹਾਂ ਨੇ ਲਿਖਿਆ ਹੈ- ‘ਜਦੋਂ ਮੈਂ ਇੱਕ ਛੋਟੀ ਬੱਚੀ ਸੀ, ਤੁਹਾਡਾ ਅਜਿਹਾ ਕੋਈ ਵੀ ਜਨਮਦਿਨ ਨਹੀਂ ਹੋਣਾ ਜੋ ਅਸੀਂ ਨਾ ਮਨਾਇਆ ਹੋਵੇ । ਅੱਜ ਜਦੋਂ ਤੁਸੀਂ ਮੇਰੇ ਨਾਲ ਨਹੀਂ ਹੋ, ਤਾਂ ਤੁਸੀਂ ਮੇਰੇ ਹੋਰ ਜ਼ਿਆਦਾ ਨੇੜੇ ਹੋ ਗਏ ਹੋ!’

jaspinder narula birthday post for her late father

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਂ ਹਰ ਕਦਮ ਵਿਚ ਤੁਹਾਡੀ ਮੌਜੂਦਗੀ ਮਹਿਸੂਸ ਕਰਦੀ ਹਾਂ! ਤੁਹਾਡੀਆਂ ਅਸੀਸਾਂ ਸਦਾ ਮੇਰੇ ਨਾਲ ਹਨ । ਮੈਂ ਅੱਜ ਜੋ ਵੀ ਹਾਂ ਉਹ ਸਭ ਤੁਹਾਡੇ ਕਰਕੇ ਹਾਂ ਪਿਤਾ ਜੀ! ਵਾਅਦਾ ਕੀਤੇ ਅਨੁਸਾਰ, ਤੁਹਾਡਾ ਸੁਫ਼ਨਾ ਆਖਿਰਕਾਰ ਸੱਚ ਹੋਇਆ ਹੈ । ‘Bidayi’ ਬਹੁਤ ਜਲਦੀ ਰਿਲੀਜ਼ ਹੋ ਰਿਹਾ ਹੈ! ਆਸ ਹੈ ਤੁਸੀਂ ਮੇਰਾ ਇਹ ਤੋਹਫਾ ਕਬੂਲ ਕਰੋਗੇ । ਹੈਪੀ ਬਰਥਡੇਅ ਪਿਤਾ ਜੀ’ ।

You may also like