‘ਔਕਾਤ’ ਵਰਗਾ ਹਿੱਟ ਗਾਣਾ ਦੇਣ ਤੋਂ ਬਾਅਦ ਗਾਇਕ ਜੱਸੀ ਗਿੱਲ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਗਾਣਾ

Written by  Rupinder Kaler   |  November 19th 2019 10:39 AM  |  Updated: November 19th 2019 10:39 AM

‘ਔਕਾਤ’ ਵਰਗਾ ਹਿੱਟ ਗਾਣਾ ਦੇਣ ਤੋਂ ਬਾਅਦ ਗਾਇਕ ਜੱਸੀ ਗਿੱਲ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਗਾਣਾ

‘ਔਕਾਤ’ ਵਰਗਾ ਹਿੱਟ ਗਾਣਾ ਦੇਣ ਤੋਂ ਬਾਅਦ ਗਾਇਕ ਜੱਸੀ ਗਿੱਲ ਇੱਕ ਹੋਰ ਹਿੱਟ ਗਾਣਾ ਲੈ ਕੇ ਆ ਰਹੇ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਦਿੱਤੀ ਹੈ । ਉਹਨਾਂ ਨੇ ਗਾਣੇ ਦਾ ਪੋਸਟਰ ਸਾਂਝਾ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀਆਂ ਧੜਕਨਾਂ ਵਧਾ ਦਿੱਤੀਆਂ ਹਨ । ਜੱਸੀ ਗਿੱਲ ਵੱਲੋਂ ਇਹ ਗਾਣਾ ‘ਅੱਲਾ ਵੇ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।

ਇਸ ਗਾਣੇ ਦੇ ਬੋਲ ਰਾਜ ਫ਼ਤਿਹਪੁਰ ਨੇ ਲਿਖੇ ਹਨ ਜਦੋਂ ਕਿ ਸੰਗੀਤ sunnyvik ਨੇ ਦਿੱਤਾ ਹੈ । ਗੀਤ ਦੀ ਵੀਡੀਓ ਨਵਜੀਤ ਬੁੱਟਰ ਨੇ ਤਿਆਰ ਕੀਤੀ ਹੈ । ਫੀਮੇਲ ਆਰਟਿਸਟ ਦੇ ਤੌਰ ਤੇ ਅਲੰਕਰਿਤਾ ਨੇ ਕੰਮ ਕੀਤਾ ਹੈ । ਜੱਸੀ ਨੇ ਇਸ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਇਹ ਗਾਣਾ ਬਹੁਤ ਹੀ ਭਾਵੁਕ ਹੋਵੇਗਾ ।

https://www.instagram.com/p/B5As5a1goXa/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੱਸੀ ਦੇ ਔਕਾਤ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਲੱਖਾਂ ਵਿੱਚ ਵੀਵਰਜ਼ ਹੋ ਗਏ ਸਨ । ਜੱਸੀ ਦਾ ਨਵਾਂ ਗਾਣਾ ਕਿਸ ਤਰ੍ਹਾਂ ਦਾ ਲੱਗਦਾ ਹੈ ਇਹ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

https://www.instagram.com/p/B3wlyFNAg42/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network