ਜੱਸੀ ਗਿੱਲ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਆਪਣੇ ਨਵੇਂ ਗੀਤ Lamborghini ਦਾ ਫਰਸਟ ਲੁੱਕ ਪੋਸਟਰ

Written by  Lajwinder kaur   |  December 21st 2021 06:26 PM  |  Updated: December 21st 2021 06:26 PM

ਜੱਸੀ ਗਿੱਲ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਆਪਣੇ ਨਵੇਂ ਗੀਤ Lamborghini ਦਾ ਫਰਸਟ ਲੁੱਕ ਪੋਸਟਰ

‘ਜਿੰਦੇ ਮੇਰੀਏ’ ਗੀਤ ਦੇ ਨਾਲ ਵਾਹ ਵਾਹੀ ਘੱਟ ਵਾਲਾ ਜੱਸੀ ਗਿੱਲ Jassie Gill ਆਪਣੇ ਇੱਕ ਹੋਰ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਨਵੇਂ ਗੀਤ ਲੈਂਬਰਗੀਨੀ Lamborghini ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਕੈਨੇਡਾ ਤੋਂ ਪਟਿਆਲੇ ਪਹੁੰਚੀ ਗੀਤ ਗਰੇਵਾਲ ਦਾ ਪਤੀ ਪਰਮੀਸ਼ ਵਰਮਾ ਨੇ ਕੀਤਾ ਖ਼ਾਸ ਸਵਾਗਤ, ਦਿਉਰ ਸੁੱਖਨ ਵਰਮਾ ਨੇ ਤਸਵੀਰ ਸ਼ੇਅਰ ਕਰਕੇ ਭਾਬੀ ਬਾਰੇ ਆਖੀ ਇਹ ਗੱਲ...

inside image of jassie gill new song surma with asees kaur

ਸੋਸ਼ਲ ਮੀਡੀਆ ਉੱਤੇ ਫਾਇਰ ਇਮੋਜ਼ੀ ਦੇ ਨਾਲ ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਸ ਦੇ ਸੰਤਰੀ ਰੰਗ ਦੇ ਸਟਾਈਲਿਸ਼ ਜੁਤੇ ਨਜ਼ਰ ਆ ਰਹੇ ਨੇ। ਸੋਸ਼ਲ਼ ਮੀਡੀਆ ਉੱਤੇ ਗੀਤ ਦਾ ਪੋਸਟਰ ਖੂਬ ਸੁਰਖੀਆਂ ਵਟੋਰ ਰਿਹਾ ਹੈ। ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਹਨ। ਪੰਜਾਬੀ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀ ਕਿਰਿਆ ਦੇ ਰਹੇ ਹਨ। ਇਹ ਗੀਤ ਉਨ੍ਹਾਂ ਦੀ ਮਿਊਜ਼ਿਕ ਐਲਬਮ ਆਲ ਰਾਉਂਡਰ (Alll rounder) 'ਚੋਂ ਹੀ ਹੋਵੇਗਾ। ਇਸ ਤੋਂ ਪਹਿਲਾਂ ਵੀ ਕਈ ਗੀਤ ਰਿਲੀਜ਼ ਹੋ ਚੁੱਕੇ ਹਨ।

ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਪੁੱਤਰ ਅਲਾਪ ਲਈ ਗਾਇਆ ਪਿਆਰਾ ਜਿਹਾ ਗੀਤ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਂ-ਪੁੱਤ ਦਾ ਇਹ ਕਿਊਟ ਜਿਹਾ ਵੀਡੀਓ

jassie gill shared cute video with daughter roojas kaur gill on his new song sifta karan

ਜੇ ਗੱਲ ਕਰੀਏ ਗਾਇਕ ਅਤੇ ਐਕਟਰ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਪੰਜਾਬੀ ਫ਼ਿਲਮਾਂ ਦੇ ਨਾਲ ਉਹ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਬਹੁਤ ਜਲਦ ਉਹ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ-2’ ‘ਚ ਨਜ਼ਰ ਆਉਣਗੇ। ਹਾਲ ਹੀ ‘ਚ ਉਹ ਪੰਜਾਬੀ ਫ਼ਿਲਮ ਬਿੰਨੂ ਢਿਲੋਂ ਅਤੇ ਗੁਰਨਾਮ ਭੁੱਲਰ ਦੀ ਫ਼ਿਲਮ ‘ਫੁੱਫੜ ਜੀ’ ‘ਚ ਨਜ਼ਰ ਆਏ ਸੀ। ਇਸ ਸਾਲ ਉਨ੍ਹਾਂ ਨੂੰ ਚੰਡੀਗੜ੍ਹ ਦੇ ਮੋਸਟ ਡਿਜ਼ਾਇਰਬਲ ਮੈਨ ਆਫ 2020 ਦਾ ਖਿਤਾਬ ਵੀ ਮਿਲਿਆ ਸੀ। ਜੱਸੀ ਗਿੱਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਧੀ ਰੋਜਸ ਕੌਰ ਗਿੱਲ ਦੇ ਨਾਲ ਆਪਣੀ ਕਿਊਟ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ।

 

View this post on Instagram

 

A post shared by Jassie Gill (@jassie.gill)

 

View this post on Instagram

 

A post shared by Jassie Gill (@jassie.gill)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network