ਲਓ ਜੀ ਇੱਕ ਹੋਰ ਪੰਜਾਬੀ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦਰਸ਼ਕਾਂ ਦੇ ਮਨੋਰੰਜਨ ਲਈ ਹੈ ਤਿਆਰ,ਇਸ ਦਿਨ ਹੋਵੇਗੀ ਰਿਲੀਜ਼

written by Lajwinder kaur | July 30, 2021

ਜਿਵੇਂ ਹੀ ਸਿਨੇਮਾ ਘਰ ਖੁੱਲਣ ਦੀ ਘੋਸ਼ਣਾ ਹੋਈ ਹੈ, ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਦੀ ਰਿਲੀਜ਼ ਡੇਟ ਸਾਹਮਣੇ ਆ ਰਹੀ ਹੈ। ਇੱਕ ਹੋਰ ਪੰਜਾਬੀ ਫ਼ਿਲਮ ਦਰਸ਼ਕਾਂ ਦੇ ਮਨੋਰੰਜਨ ਲਈ ਤਿਆਰ ਹੈ। ਜੀ ਹਾਂ ਜਸਵਿੰਦਰ ਭੱਲਾ ਤੇ ਬਿੰਨੂ ਢਿੱਲੋਂ ਸਟਾਰਰ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦੀ ਰਿਲੀਜ਼ ਤੋਂ ਵੀ ਪਰਦਾ ਉੱਠ ਗਿਆ ਹੈ।

inside image of movie image source- instagram

ਹੋਰ ਪੜ੍ਹੋ : ਕ੍ਰਿਕੇਟਰ ਹਾਰਦਿਕ ਪਾਂਡਿਆ ਤੇ ਐਕਟਰੈੱਸ ਨਤਾਸ਼ਾ ਦਾ ਪੁੱਤਰ ਹੋਇਆ ਇੱਕ ਸਾਲ ਦਾ, ਪਾਪਾ ਹਾਰਦਿਕ ਨੇ ਪਿਆਰੀ ਜਿਹੀ ਪੋਸਟ ਪਾ ਕੇ ਅਗਸਤਯ ਨੂੰ ਕੀਤਾ ਬਰਥਡੇਅ ਵਿਸ਼, ਦੇਖੋ ਵੀਡੀਓ

ਹੋਰ ਪੜ੍ਹੋ : ਜੱਸੀ ਗਿੱਲ ਤੇ ਬਿੰਨੂ ਢਿੱਲੋਂ ਦਾ ਇਹ ਅੰਦਾਜ਼ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਸਰਦਾਰੀ ਲੁੱਕ ਚ ਨਜ਼ਰ ਆਏ ਦੋਵੇਂ ਕਲਾਕਾਰ

inside image of jinne jamme saare nikamme releasing date announced image source- instagram

ਐਕਟਰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ-‘ ਹੱਸਣਾ ਮਨਾ ਹੈ ਤੁਸੀਂ ਤਾਂ ਵੀ ਹੱਸੋ ਗੇ, ਰੋਣਾ ਮਨਾ ਹੈ ਤੁਸੀਂ ਤਾਂ ਵੀ ਰੋਵੋ ਗੇ. Rom com tusi suneya si . We are introducing RON COM’ । ਜੀ ਹਾਂ ਇਹ ਫ਼ਿਲਮ 22 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

binnu dhillon and jaswinder bhalla image source- instagram

‘ਜਿੰਨੇ ਜੰਮੇ ਸਾਰੇ ਨਿਕੰਮੇ’ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਸੀਮਾ ਕੌਸ਼ਲ, ਪੁਖਰਾਜ ਭੱਲਾ ਸਣੇ ਹੋਰ ਕਈ ਹੋਰ ਕਲਾਕਾਰ ਨਜ਼ਰ ਆਉਣਗੇ । ਹਾਸਿਆਂ ਦੀ ਕੋਈ ਕਮੀ ਨਹੀਂ ਹੋਵੇਗੀ ਕਿਉਂਕਿ ਇਸ ਦਾ ਜ਼ਿੰਮਾ ਨਾਮੀ ਲੇਖਕ ਨਰੇਸ਼ ਕਥੂਰੀਆ ਨੇ ਲਿਆ ਹੈ, ਇਸ ਫ਼ਿਲਮ ਨੂੰ ਨਰੇਸ਼ ਕਥੂਰੀਆ ਨੇ ਲਿਖਿਆ ਹੈ। ਹੈਰੀ ਬਵੇਜਾ ਦੀ ਕੰਪਨੀ ਬਵੇਜਾ ਮੂਵੀਜ਼ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੀ ਹੈ ਤੇ ਇਸ ਫ਼ਿਲਮ ਨੂੰ ਡਾਇਰੈਕਟਰ ਕੀਤਾ ਹੈ ਹਿੰਦੀ ਸਿਨੇਮਾ ਦੇ ਡਾਇਰੈਰਕਟਰ ਕੇਨੀ ਛਾਬੜਾ ਨੇ।

 

 

View this post on Instagram

 

A post shared by Binnu Dhillon (@binnudhillons)

0 Comments
0

You may also like