ਮਹਿੰਗੀ ਗੱਡੀਆਂ ਰੱਖਣ ਵਾਲੇ ਪੰਜਾਬੀ ਕਲਾਕਾਰਾਂ ਦੀ ਸੂਚੀ ਵਿੱਚ ਜੁੜਿਆ ਇਕ ਹੋਰ ਨਾਮ

Written by  Rajan Sharma   |  June 20th 2018 10:38 AM  |  Updated: June 20th 2018 10:49 AM

ਮਹਿੰਗੀ ਗੱਡੀਆਂ ਰੱਖਣ ਵਾਲੇ ਪੰਜਾਬੀ ਕਲਾਕਾਰਾਂ ਦੀ ਸੂਚੀ ਵਿੱਚ ਜੁੜਿਆ ਇਕ ਹੋਰ ਨਾਮ

ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ punjabi cinema ਵਿੱਚ ਸ਼ੂਟਿੰਗ ਦੇ ਵਕਤ ਬੇਹੱਦ ਮਹਿੰਗੀਆਂ ਕਾਰਾਂ,ਹਥਿਆਰਾਂ ਅਤੇ ਵਿਦੇਸ਼ਾਂ ਦੀਆਂ ਲੋਕੇਸ਼ਨਾਂ ਦਾ ਇਸਤਮਾਲ ਕੀਤਾ ਜਾਂਦਾ ਹੈ| ਲੱਗਦਾ ਹੈ ਇਹਨਾਂ ਚੀਜਾਂ ਦੇ ਇਸਤੇਮਾਲ ਨਾਲ ਪੰਜਾਬੀ ਕਲਾਕਾਰ ਨੂੰ ਇੰਨੀ ਆਦਤ ਪੈ ਜਾਂਦੀ ਹੈ ਕਿ ਉਹ ਆਪਣੀ ਅਸਲ ਜ਼ਿੰਦਗੀ ਵਿੱਚ ਵੀ ਮਹਿੰਗੀਆਂ ਕਾਰਾਂ ਨੂੰ ਹੀ ਰੱਖਣਾ ਪਸੰਦ ਕਰਦੇ ਹਨ| ਜਦੋ ਵੀ ਉਹ ਕੋਈ ਨਵਾਂ ਘਰ,ਕਾਰ,ਜਾ ਕੁਝ ਵੀ ਨਵਾਂ ਲੈਂਦੇ ਹਨ ਤਾਂ ਉਸ ਖ਼ਬਰ ਨੂੰ ਫੈਨਸ ਨਾਲ ਜਰੂਰ ਸਾਂਝਾ ਕਰਦੇ ਹਨ| ਸੋਸ਼ਲ ਮੀਡਿਆ ਰਾਹੀਂ ਫੈਨਸ ਨੂੰ ਆਪਣੀ ਅਸਲ ਜ਼ਿੰਦਗੀ ਦੀਆਂ ਖ਼ਬਰਾਂ ਉਹ ਦਿੰਦੇ ਰਹਿੰਦੇ ਹਨ|

jaswinder

ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ jaswinder bhalla ਅੱਜ ਕਲ ਸੋਸ਼ਲ ਮੀਡਿਆ ਸਾਈਟ ਤੇ ਕਾਫ਼ੀ ਅਪਡੇਟ ਰਹਿ ਰਹੇ ਹਨ | ਉਹ ਆਏ ਦਿਨ ਕੋਈ ਨਾ ਕੋਈ ਹਾਸੇ ਵਾਲੀ ਵੀਡੀਓ ਆਪਣੇ ਫੈਨਸ ਨਾਲ ਸਾਂਝਾ ਕਰਦੇ ਰਹਿੰਦੇ ਹਨ | ਪਿੱਛੇ ਜਿਹੇ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਿੱਤੀ ਸੀ ਜਿਸ ਵਿੱਚ ਉਹ ਚਾਹ ਦੇ ਕੱਪ ਵਿੱਚ ਬਿਸਕੁਟ ਡੁਬੋ ਕੇ ਇੱਕ ਸਿੱਖਿਆ ਦਿੰਦੇ ਨਜ਼ਰ ਆਏ |ਇਸ ਵਾਰ ਜਸਵਿੰਦਰ ਭੱਲਾ ਨੇ ਆਪਣੇ ਬੇਟੇ ਪੁਖਰਾਜ ਭੱਲਾ ਨਾਲ ਇਕ ਫੋਟੋ ਅਤੇ ਵੀਡੀਓ ਸਾਂਝਾ ਕੀਤਾ ਹੈ| ਜੋ ਕਿ ਮਰਸੀਡੀਜ਼ ਦੇ ਸ਼ੋਅਰੂਮ ਦਾ ਹੈ| ਜਿਸ ਵਿੱਚ ਮਰਸੀਡੀਜ਼ ਵਾਲਿਆਂ ਨੇ ਜਸਵਿੰਦਰ ਭੱਲਾ ਅਤੇ ਉਹਨਾ ਦੇ ਪੁੱਤਰ ਦਾ ਨਵੀਂ ਕਾਰ ਲੈਣ ਲਈ ਧੰਨਵਾਦ ਕੀਤਾ ਹੈ| ਜਸਵਿੰਦਰ ਭੱਲਾ ਨੇ ਫੈਨਸ ਨਾਲ ਇਹ ਖੁਸ਼ਖਬਰੀ ਸਾਂਝੀ ਕਰਦੇ ਹੋਏ ਪ੍ਰਮਾਤਮਾ ਦਾ ਧੰਨਵਾਦ ਕੀਤਾ ਹੈ|

https://scontent-sit4-1.cdninstagram.com/vp/5c08acd947f51fa205d2edc88805d3ff/5B2C74A8/t50.2886-16/35450281_130504511169103_2807836633854248063_n.mp4

ਹਾਲ ਹੀ ਵਿੱਚ ਆਈ ਉਹਨਾ ਦੀ ਫ਼ਿਲਮ ਕੈਰੀ ਆਨ ਜੱਟਾ 2 punjabi cinema ਨੇ ਬਾਕਸ-ਆਫ਼ਿਸ ਤੇ ਪੂਰਿਆਂ ਧਮਾਲਾਂ ਪਾਇਆ ਹੋਇਆ ਹੈ| ਫ਼ਿਲਮ ਨੂੰ ਸੱਭ ਦੁਆਰਾ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ| ਓਹਦੇ ਵਿੱਚ ਉਹ ਇਕ ਵਕੀਲ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਬਿੰਨੂ ਢਿੱਲੋਂ ਦੇ ਪਿਤਾ ਦਾ ਰੋਲ ਵੀ ਅਦਾ ਕਰ ਰਹੇ ਹਨ| ਇਸ ਤੋਂ ਇਲਾਵਾ ਜਸਵਿੰਦਰ ਭੱਲਾjaswinder bhalla  ਦੁਆਰਾ ਕੀਤੀਆਂ ਫ਼ਿਲਮਾਂ ਜਿਵੇਂ ਕਿ ਵੇਖ ਬਰਾਤਾਂ ਚਲੀਆਂ,ਸਰਦਾਰ ਜੀ,ਮੁੰਡੇ ਕਮਾਲ ਦੇ,ਚੱਕ ਦੇ ਫੱਟੇ, ਸਾਡਾ ਜਵਾਈ ਐਨ ਆਰ ਆਈ ਆਦਿ ਬੇਹੱਦ ਪਸੰਦ ਕੀਤੀਆਂ ਜਾਣ ਵਾਲੀਆਂ ਫ਼ਿਲਮਾਂ ਰਹੀਆਂ ਹਨ|

https://scontent-sit4-1.cdninstagram.com/vp/95a4d3460dcfb32f4dc50c19e9a27e34/5B2C8464/t50.2886-16/34958876_151448759051214_7615918154089624670_n.mp4

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network