ਜਸਵਿੰਦਰ ਭੱਲਾ ਨੇ ਪਿਤਾ ਨਾਲ ਤਸਵੀਰ ਕੀਤੀ ਸਾਂਝੀ

written by Shaminder | June 22, 2021

ਜਸਵਿੰਦਰ ਭੱਲਾ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਪਿਤਾ ਜੀ ਦੇ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ‘ਚ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਨਜ਼ਰ ਆ ਰਿਹਾ ਹੈ ਅਤੇ ਸਾਰੇ ਖੁਸ਼ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਪ੍ਰਮਾਤਮਾ ਦੀ ਕਿਰਪਾ ਦੇ ਨਾਲ ‘ਹੈਪੀ ਫਾਦਰਸ ਡੇ’ ਮਨਾ ਕੇ ਮਹਿਸੂਸ ਹੋਇਆ ਕਿ ਅਭੀ ਤੋਂ ਮੈਂ ਜਵਾਨ ਹੁੰ’।

Image From Instagram
ਹੋਰ ਪੜ੍ਹੋ : ਯੂਟਿਊਬ ਨੇ ਕਮਾਲ ਆਰ ਖਾਨ ਗਾਣਾ ਹਟਾਇਆ, ਗਾਣੇ ਰਾਹੀਂ ਮੀਕਾ ਸਿੰਘ ਨੂੰ ਦਿੱਤਾ ਸੀ ਜਵਾਬ 
jaswinder bhalla with binnu dhillon, karmjit anmol and many other artist Image From Instagram
ਜਸਵਿੰਦਰ ਭੱਲਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਲਗਾਤਾਰ ਕਮੈਂਟਸ ਪ੍ਰਸ਼ੰਸਕਾਂ ਵੱਲੋਂ ਕੀਤੇ ਜਾ ਰਹੇ ਹਨ ਅਤੇ ਲਗਾਤਾਰ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ । ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ ।
Image From Instagram
ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ । ਜਲਦ ਹੀ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲੇ ਹਨ । ਕੋਰੋਨਾ ਵਾਇਰਸ ਦੇ ਕਾਰਨ ਪੰਜਾਬੀ ਫ਼ਿਲਮਾਂ ਲਗਾਤਾਰ ਡਿਲੇਅ ਹੋ ਰਹੀਆਂ ਹਨ । ਪਰ ਜਸਵਿੰਦਰ ਭੱਲਾ ਆਪਣੇ ਪ੍ਰਸ਼ੰਸਕਾਂ ਦੇ ਨਾਲ ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਰਹਿੰਦੇ ਹਨ ।
 
View this post on Instagram
 

A post shared by Jaswinder Bhalla (@jaswinderbhalla)

0 Comments
0

You may also like