ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ਪਤਨੀ ਦੇ ਨਾਲ ਰੋਮਾਂਟਿਕ ਤਸਵੀਰ, ਕਿਹਾ ਸਾਉਣ ਮਹੀਨਾ ਯਾਦ ਪੁਰਾਣੀ, ਅੱਜ ਫੇਰ ਦੋਹਰਾਵਾਂਗੇ, ਰੋਕ ਲੈ ਮਾਹੀਆ ਗੱਡੀ ਵੇ, ਬਹਿ ਚਾਹ ਪਕੌੜੇ ਖਾਵਾਂਗੇ’

Reported by: PTC Punjabi Desk | Edited by: Shaminder  |  July 25th 2022 11:07 AM |  Updated: July 25th 2022 11:07 AM

ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ਪਤਨੀ ਦੇ ਨਾਲ ਰੋਮਾਂਟਿਕ ਤਸਵੀਰ, ਕਿਹਾ ਸਾਉਣ ਮਹੀਨਾ ਯਾਦ ਪੁਰਾਣੀ, ਅੱਜ ਫੇਰ ਦੋਹਰਾਵਾਂਗੇ, ਰੋਕ ਲੈ ਮਾਹੀਆ ਗੱਡੀ ਵੇ, ਬਹਿ ਚਾਹ ਪਕੌੜੇ ਖਾਵਾਂਗੇ’

ਸਾਉਣ ਦਾ ਮਹੀਨਾ (Sawan Month)  ਸ਼ੁਰੂ ਹੋ ਚੁੱਕਿਆ ਹੈ । ਸਾਉਣ ਮਹੀਨੇ ਦੀ ਇਸ ਰੁੱਤ ‘ਚ ਹਰ ਪਾਸੇ ਹਰਿਆਵਲ ਹੀ ਹਰਿਆਵਲ ਅਤੇ ਪੂਰੀ ਕਾਇਨਾਤ ਖੁਸ਼ੀ ਦੇ ਨਾਲ ਝੂਮਦੀ ਹੋਈ ਨਜ਼ਰ ਆ ਰਹੀ ਹੈ । ਇਸ ਰੁੱਤ ਨੂੰ ਮਿਲਣ ਦੀ ਰੁੱਤ ਮੰਨਿਆ ਜਾਂਦਾ ਹੈ । ਇਸ ਮਹੀਨੇ ‘ਚ ਕੁੜੀਆਂ ਆਪਣੇ ਸਹੁਰਿਆਂ ਤੋਂ ਪੇਕੇ ਘਰ ਆਉਂਦੀਆਂ ਹਨ । ਮੋਰ ਵੀ ਖੁਸ਼ੀ ਨਾਲ ਪੈਲਾਂ ਪਾਉਂਦੇ ਹਨ । ਇਸ ਦੇ ਨਾਲ ਹੀ ਇਸ ਰੁੱਤ ਨੂੰ ਰੋਮਾਂਸ ਅਤੇ ਮਿਲਣ ਦਾ ਮਹੀਨਾ ਵੀ ਮੰਨਿਆ ਜਾਂਦਾ ਹੈ ।

jaswinder bhalla,, image From Pukhraj Bhalla song

ਹੋਰ ਪੜ੍ਹੋ : ‘ਮਾਂ ਪਿਓ ਦੇ ਹੁੰਦਿਆਂ, ਪੁੱਤ ਦਾ ਤੁਰ ਜਾਣਾ ਇਸ ਤੋਂ ਵੱਡਾ ਕੋਈ ਹੋਰ ਦੁੱਖ ਨਹੀਂ’, ਜਸਵਿੰਦਰ ਭੱਲਾ ਨੇ ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ

ਸਾਉਣ ਮਹੀਨੇ ਦੇ ਮੌਕੇ ‘ਤੇ ਜਸਵਿੰਦਰ ਭੱਲਾ ਨੇ ਆਪਣੇ ਫੇਸਬੁੁੱਕ ਪੇਜ ‘ਤੇ ਪਤਨੀ ਦੇ ਨਾਲ ਇੱਕ ਰੋਮਾਂਟਿਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਸਾਉਣ ਮਹੀਨਾ ਯਾਦ ਪੁਰਾਣੀ, ਅੱਜ ਫੇਰ ਦੋਹਰਾਵਾਂਗੇ, ਰੋਕ ਲੈ ਮਾਹੀਆ ਗੱਡੀ ਵੇ, ਬਹਿ ਕੇ ਚਾਹ ਪਕੋੜੇ ਖਾਵਾਂਗੇ’।

Jaswinder Bhalla image From instagram

ਹੋਰ ਪੜ੍ਹੋ : ਜਸਵਿੰਦਰ ਭੱਲਾ ਦੇ ਘਰ ਲੁੱਟ ਦੀ ਹੋਈ ਵਾਰਦਾਤ, ਘਰੇਲੂ ਨੌਕਰ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਜਸਵਿੰਦਰ ਭੱਲਾ ਵੀ ਸਾਉਣ ਦੇ ਮਹੀਨੇ ‘ਚ ਮਸਤੀ ਦੇ ਮੂਡ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਦੇ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਇਸ ‘ਤੇ ਕਮੈਂਟਸ ਕੀਤੇ ਜਾ ਰਹੇ ਹਨ । ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।

jaswinder bhalla image From instagram

ਉਨ੍ਹਾਂ ਦਾ ਪੁੱਤਰ ਪੁਖਰਾਜ ਭੱਲਾ ਵੀ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਦਾ ਹੋਇਆ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਰਿਹਾ ਹੈ । ਪੁਖਰਾਜ ਭੱਲਾ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ ਅਤੇ ਉਸ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network