ਗਾਇਕ ਜੈਜ਼ੀ ਬੀ ਲੈ ਕੇ ਆ ਰਹੇ ਨਵਾਂ ਗੀਤ 'ਦਿਲ ਮੰਗਦੀ',ਅਪਾਚੀ ਇੰਡੀਅਨ ਵੀ ਲੰਮੇ ਸਮੇਂ ਬਾਅਦ ਇਸ ਗੀਤ ਰਾਹੀਂ ਕਰ ਰਹੇ ਪੰਜਾਬੀ ਇੰਡਸਟਰੀ 'ਚ ਵਾਪਸੀ

written by Shaminder | September 30, 2019 12:47pm

ਗਾਇਕ ਜੈਜ਼ੀ ਬੀ ਸੁੱਖ ਈ ਅਪਾਚੀ ਇੰਡੀਅਨ ਅਤੇ ਜਾਨੀ ਨਾਲ ਜਲਦ ਹੀ ਇੱਕ ਗੀਤ ਲੈ ਕੇ ਆ ਰਹੇ ਨੇ । ਇਹ ਗੀਤ 7 ਅਕਤੂਬਰ ਨੂੰ ਰਿਲੀਜ਼ ਹੋਵੇਗਾ । 'ਦਿਲ ਮੰਗਦੀ' ਨਾਂਅ ਦੇ ਟਾਈਟਲ ਹੇਠ ਆ ਰਹੇ ਇਸ ਗੀਤ ਦੇ ਟਾਈਟਲ ਤੋਂ ਲੱਗਦਾ ਹੈ ਕਿ ਇਹ ਇੱਕ ਰੋਮਾਂਟਿਕ ਗੀਤ ਹੋਵੇਗਾ ।

ਹੋਰ ਵੇਖੋ:ਜੈਜ਼ੀ ਬੀ ਨੇ ਇਸ ਕੈਸੇਟ ਨਾਲ ਗਾਇਕੀ ਦਾ ਸਫ਼ਰ ਕੀਤਾ ਸੀ ਸ਼ੁਰੂ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ

https://www.instagram.com/p/B2_mjCbF50b/

ਅਪਾਚੀ ਇੰਡੀਅਨ ਇਸ ਗੀਤ ਦੇ ਜ਼ਰੀਏ ਲੰਬੇ ਅਰਸੇ ਬਾਅਦ ਪੰਜਾਬੀ ਇੰਡਸਟਰੀ 'ਚ ਮੁੜ ਤੋਂ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਨੇ । ਜੈਜ਼ੀ ਬੀ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।

https://www.instagram.com/p/B2-JT7aFnkI/

'ਮਿੱਤਰਾਂ ਦੇ ਬੂਟ',ਮਿਸ ਕਰਦਾ,ਮਾਂ ਬੋਲੀ,ਉੱਡਣੇ ਸਪੋਲੀਏ,ਦਿਲ ਲੁੱਟਿਆ ਸਣੇ ਕਈ ਹਿੱਟ ਗੀਤ ਗਾ ਚੁੱਕੇ ਨੇ ਅਤੇ ਹੁਣ ਉਹ ਸੱਤ ਅਕਤੂਬਰ ਨੂੰ ਨਵਾਂ ਗੀਤ ਲੈ ਕੇ ਆ ਰਹੇ ਨੇ ।

https://www.instagram.com/p/B2pj_24FyUS/

ਉਨ੍ਹਾਂ ਦੇ ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਹੁਣ ਵੇਖਣਾ ਇਹ ਹੋਵੇਗਾ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਸਰੋਤਿਆਂ ਵੱਲੋਂ ਕਿੰਨਾ ਕੁ ਪਸੰਦ ਕੀਤਾ ਜਾਂਦਾ ਹੈ ।

You may also like