ਜੈਜ਼ੀ ਬੀ ਦਾ 'ਮਿਸ ਕਰਦਾ' ਗੀਤ 10 ਅਕਤੂਬਰ ਨੂੰ ਹੋਵੇਗਾ ਰਿਲੀਜ਼ 

Written by  Shaminder   |  October 06th 2018 05:23 AM  |  Updated: October 06th 2018 05:23 AM

ਜੈਜ਼ੀ ਬੀ ਦਾ 'ਮਿਸ ਕਰਦਾ' ਗੀਤ 10 ਅਕਤੂਬਰ ਨੂੰ ਹੋਵੇਗਾ ਰਿਲੀਜ਼ 

ਜੈਜ਼ੀ ਬੀ ਜਲਦ ਲੈ ਕੇ ਆ ਰਹੇ ਨੇ 'ਮਿਸ ਕਰਦਾ' ਉਨ੍ਹਾਂ ਦਾ ਇਹ ਗੀਤ ਦਸ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡਿਓ ਤੁਸੀਂ ਪੀਟੀਸੀ ਪੰਜਾਬੀ 'ਤੇ ਦਸ ਅਕਤੂਬਰ ਨੂੰ ਵੇਖ ਸਕਦੇ ਹੋ । ਇਸ ਗੀਤ ਨੂੰ ਲੈ ਕੇ ਜੈਜ਼ੀ ਬੀ ਖਾਸੇ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ। ਗੀਤ ਦੇ ਬੋਲ ਲਿਖੇ ਨੇ ਕੁਵਰ ਵਿਰਕ ਨੇ ਅਤੇ ਮਿਊਜ਼ਿਕ ਵੀ ਉਨ੍ਹਾਂ ਨੇ ਹੀ ਦਿੱਤਾ ਹੈ ।

ਹੋਰ ਵੇਖੋ : ਜੈਜ਼ੀ ਬੀ ਨੂੰ ਮਿਲਿਆ ਸਨਮਾਨ ,ਵੀਡਿਓ ਸਾਂਝਾ ਕਰਕੇ ਦਿੱਤੀ ਜਾਣਕਾਰੀ

https://www.instagram.com/p/BojeXFhF95T/?hl=en&taken-by=jazzyb

 

ਇਸ ਗੀਤ ਦਾ ਵੀਡਿਓ ਕੁਰਨ ਢਿੱਲੋਂ ਨੇ ਬਣਾਇਆ ਹੈ । ਇਸ ਗੀਤ ਦਾ ਐਕਸਕਲੁਸਿਵ ਵੀਡਿਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਉੱਤੇ ਦਸ ਅਕਤੂਬਰ ਨੂੰ ਵੇਖ ਸਕਦੇ ਹੋ । ਜੈਜ਼ੀ ਬੀ ਨੇ ਆਪਣੇ ਇਸ ਨਵੇਂ ਗੀਤ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਜੈਜ਼ੀ ਬੀ ਜਿੱਥੇ ਇਸ ਗੀਤ ਰਾਹੀਂ ਸਰੋਤਿਆਂ ਨੂੰ ਕੁਝ ਨਵਾਂ ਪਰੋਸਣ ਦੀ ਕੋਸ਼ਿਸ਼ ਕਰ ਰਹੇ ਨੇ ।

ਪੋਸਟਰ ਨੂੰ ਪਹਿਲੀ ਨਜ਼ਰ ਵੇਖਣ ਅਤੇ ਇਸਦੇ ਟਾਈਟਲ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਇੱਕ ਰੋਮਾਂਟਿਕ ਗੀਤ ਹੋ ਸਕਦਾ ਹੈ । ਪਰ ਇਸ ਵਿੱਚ ਰੋਮਾਂਸ ਦੀ ਗੱਲ ਹੈ ਜਾਂ ਨਹੀਂ ਇਸ ਦਾ ਪਤਾ ਤਾਂ ਇਸ ਗੀਤ ਨੂੰ ਵੇਖ ਹੀ ਲੱਗ ਸਕਦਾ ਹੈ ਤੇ ਉਹ ਦਸ ਅਕਤੂਬਰ ਨੂੰ ਹੀ ਸੰਭਵ ਹੈ ਕਿਉਂਕਿ ਜੈਜ਼ੀ ਬੀ ਦਾ ਇਹ ਗੀਤ ਦਸ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਜੈਜ਼ੀ ਬੀ ਦੇ ਫੈਨਸ ਵੀ ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਲੈ ਕੇ ਪੱਬਾਂ ਭਾਰ ਨੇ ਅਤੇ ਉਨ੍ਹਾਂ ਦੇ ਇਸ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ।ਸੋ ਤੁਸੀਂ ਵੀ ਜੇ ਇਸ ਗੀਤ ਦਾ ਐਕਸਕਲਿਊਸਿਵ ਵੀਡਿਓ ਵੇਖਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network