ਜੌਰਡਨ ਸੰਧੂ ਦੇ ਨਵੇਂ ਗੀਤ ਦਾ ਟਰੇਲਰ ਹੋਇਆ ਰਿਲੀਜ਼ ਅਦਾਕਾਰੀ ਦੇ ਨਾਲ ਸੁਣਨ ਨੂੰ ਮਿਲ ਰਹੇ ਨੇ ਬਿਹਤਰੀਨ ਡਾਇਲੌਗ, ਦੇਖੋ ਵੀਡੀਓ
ਪੰਜਾਬੀ ਗਾਇਕ ਜੌਰਡਨ ਸੰਧੂ ਜਿਨ੍ਹਾਂ ਨੇ ਆਪਣੀ ਗਾਇਕ ਦੇ ਨਾਲ ਨਾਲ ਆਪਣੀ ਅਦਾਕਾਰੀ ‘ਚ ਜੌਹਰ ਨਾਲ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਵੱਖਰੀ ਜਗ੍ਹਾ ਬਣਾ ਲਈ ਹੈ। ਜੌਰਡਨ ਸੰਧੂ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਨਵੇਂ ਗੀਤ ‘Do You Remember’ ਦਾ ਪੋਸਟਰ ਸ਼ੇਅਰ ਕੀਤਾ ਸੀ। ਹੁਣ ਇਸ ਗੀਤ ਦੀ ਪਹਿਲੀ ਝਲਕ ਟਰੇਲਰ ਦੇ ਰੂਪ ‘ਚ ਸਾਹਮਣੇ ਆਈ ਹੈ। ਗੱਲ ਕਰੀਏ ਟਰੇਲਰ ਦੀ ਤਾਂ ਉਸ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ। ਜਿਸ ‘ਚ ਬਹੁਤ ਵਧੀਆ ਕਹਾਣੀ ਦਿਖਾਈ ਦੇ ਰਹੀ ਹੈ। ਜੌਰਡਨ ਦੇ ਇਸ ਗੀਤ ਨੂੰ ਲੈ ਕੇ ਫੈਨਜ਼ ‘ਚ ਉਤਸੁਕਤਾ ਹੋਰ ਵੱਧ ਗਈ ਹੈ। ਜੌਰਡਨ ਸੰਧੂ ਦਾ ਇਹ ਗੀਤ ਉਨ੍ਹਾਂ ਦੇ ਹੋਰ ਗੀਤਾਂ ਨਾਲੋਂ ਵੱਖਰਾ ਹੋਣ ਵਾਲਾ ਹੈ। ‘ਡੁ ਯੂ ਰਿਮੈਂਬਰ’ ਗੀਤ ਦੀ ਫੀਚਰਿੰਗ ‘ਚ ਜੋਰਡਨ ਸੰਧੂ ਦੇ ਨਾਲ ਨਿੱਕੀ ਕੌਰ ਨਜ਼ਰ ਆਉੇਣਗੇ।
View this post on Instagram
Daseo Kiven lgea..? Poora trailer Youtube te Link bio & story vich! #DoYouRemember
ਹੋਰ ਵੇੇਖੋ:ਕਿਹੜੀ ਗੱਲੋਂ ਹੋਇਆ ਜੌਰਡਨ ਸੰਧੂ ਦਾ ‘ਫਿਊਚਰ ਬ੍ਰਾਈਟ’
ਇਸ ਗੀਤ ਦੇ ਬੋਲ ਅਤੇ ਡਾਇਲੌਗ ਫੇਮਸ ਗੀਤਕਾਰ ਬੰਟੀ ਬੈਂਸ ਨੇ ਲਿਖੇ ਹਨ। ਜੇ ਗੱਲ ਕਰੀਏ ਗੀਤ ‘ਡੁ ਯੂ ਰਿਮੈਂਬਰ’ ਦੇ ਮਿਊਜ਼ਿਕ ਦੀ ਤਾਂ ਉਸ ਨੂੰ ਵੀ ਮੰਨੇ-ਪ੍ਰਮੰਨੇ ਮਿਊਜ਼ਿਕ ਜੋੜੀ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਟਰੇਲਰ ਨੂੰ ਦੇਖਕੇ ਲੱਗਦਾ ਹੈ ਗੀਤ ਇਸ ਤੋਂ ਵੀ ਵਧੀਆ ਹੋਵੇਗਾ। ਟਰੇਲਰ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ। ਜੌਰਡਨ ਸੰਧੂ ਦਾ ਗੀਤ ਡੁ ਯੂ ਰਿਮੈਂਬਰ ਦਾ ਟਰੇਲਰ ਰਿਲੀਜ਼ਿੰਗ ਤੋਂ ਬਾਅਦ ਟਰੈਡਿੰਗ ‘ਚ ਛਾਇਆ ਹੋਇਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੌਰਡਨ ਸੰਧੂ ਦਾ ਇਹ ਗੀਤ 20 ਅਪ੍ਰੈਲ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ।