ਜੌਰਡਨ ਸੰਧੂ ਨੇ ਪਿਤਾ ਦੇ ਨਾਲ ਵੀਡੀਓ ਕੀਤਾ ਸਾਂਝਾ, ਲਿਖਿਆ ‘ਪਿਉ ਸਿਰਾਂ ਦੇ ਤਾਜ ਮੁਹੰਮਦ’

Written by  Shaminder   |  December 19th 2022 10:19 AM  |  Updated: December 19th 2022 10:19 AM

ਜੌਰਡਨ ਸੰਧੂ ਨੇ ਪਿਤਾ ਦੇ ਨਾਲ ਵੀਡੀਓ ਕੀਤਾ ਸਾਂਝਾ, ਲਿਖਿਆ ‘ਪਿਉ ਸਿਰਾਂ ਦੇ ਤਾਜ ਮੁਹੰਮਦ’

ਜੌਰਡਨ ਸੰਧੂ  (Jordan Sandhu) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾਂ ਕੀਤਾ ਹੈ  । ਜਿਸ ‘ਚ ਉਹ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੌਰਡਨ ਸੰਧੂ ਆਪਣੇ ਪਿਤਾ ਦੇ ਨਾਲ ਆਪਣੇ ਹੀ ਗੀਤ ‘ਤੇ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਨੂੰ ਸਾਂਝਾ ਕਰਦੇ ਹੋਏ ਜੌਰਡਨ ਸੰਧੂ ਨੇ ਲਿਖਿਆ ‘ਪਿਉ ਸਿਰਾਂ ਦੇ ਤਾਜ ਮੁਹੰਮਦ’ ।

jordan Sandhu image from jordan Sandhu song

ਹੋਰ ਪੜ੍ਹੋ : ਐਸ਼ਵਰਿਆ ਰਾਏ ਦੇ ਨਾਂਅ ‘ਤੇ ਜਾਅਲੀ ਪਾਸਪੋਰਟ ‘ਤੇ ਘੁੰਮ ਰਹੇ ਸੀ ਨਾਈਜੀਰੀਅਨ, ਪੁਲਿਸ ਨੇ ਕੀਤੀ ਕਾਰਵਾਈ

ਪਿਉ ਪੁੱਤਰ ਦਾ ਅੰਦਾਜ਼ ਸਭ ਨੂੰ ਪਸੰਦ ਆ ਰਿਹਾ ਹੈ । ਜੌਰਡਨ ਸੰਧੂ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਜੌਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

Jordan sandhu, image From instagram

ਹੋਰ ਪੜ੍ਹੋ : ਸਰਦੀ ‘ਚ ਕਰੋ ਅਦਰਕ ਦਾ ਇਸਤੇਮਾਲ, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਰਾਹਤ

ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਗੀਤਾਂ ਦੇ ਨਾਲ-ਨਾਲ ਜੌਰਡਨ ਸੰਧੂ  ‘ਖਤਰੇ ਦਾ ਘੁੱਗੂ’, ‘ਕਾਕੇ ਦਾ ਵਿਆਹ’, ‘ਕਾਲਾ ਸ਼ਾਹ ਕਾਲਾ’ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

jordan Sandhu image From instagram

ਗਾਇਕ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਬੀਤੀ ਫਰਵਰੀ ‘ਚ ਹੀ ਉਨ੍ਹਾਂ ਨੇ ਵਿਆਹ ਕਰਵਾਇਆ ਹੈ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰੌਣਕਾਂ ਲਾਈਆਂ ਸਨ । ਹਾਲ ਹੀ ‘ਚ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

 

View this post on Instagram

 

A post shared by Jordan Sandhu (@jordansandhu)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network