
Kajol in The Kapil Sharma show: ਬਾਲੀਵੁੱਡ ਅਦਾਕਾਰਾ ਕਾਜੋਲ ਦੇ ਮਸਤੀ ਭਰੇ ਅੰਦਾਜ਼ ਤੋਂ ਹਰ ਕੋਈ ਜਾਣੂ ਹੈ। ਫਿਲਮ ਦਾ ਸੈੱਟ ਹੋਵੇ, ਚੈਟ ਸ਼ੋਅ ਹੋਵੇ ਜਾਂ ਰਿਐਲਿਟੀ ਸ਼ੋਅ, ਇਹ ਹਰ ਪਾਸੇ ਦੇਖਣ ਨੂੰ ਮਿਲਦਾ ਹੈ। ਇਸ ਦੌਰਾਨ ਹਾਲ ਹੀ 'ਚ ਅਦਾਕਾਰਾ ਉਸ ਸ਼ੋਅ 'ਚ ਪਹੁੰਚੀ, ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਜਦੋਂ ਕਾਜੋਲ ਕਪਿਲ ਸ਼ਰਮਾ ਸ਼ੋਅ ਦੇ ਸੈੱਟ 'ਤੇ ਪਹੁੰਚੀ ਤਾਂ ਉਥੇ ਉਸ ਦਾ ਜੋੜੀਦਾਰ ਪਹਿਲਾਂ ਤੋਂ ਹੀ ਮੌਜੂਦ ਸੀ। ਦੱਸ ਦੇਈਏ ਕਿ ਕਾਜੋਲ ਦਾ ਜੋੜੀਦਾਰ ਕੋਈ ਹੋਰ ਨਹੀਂ ਬਲਕਿ ਕਪਿਲ ਸ਼ਰਮਾ ਹਨ। 'ਦਿ ਕਪਿਲ ਸ਼ਰਮਾ ਸ਼ੋਅ' 'ਚ ਅਭਿਨੇਤਰੀ ਹਾਲ ਹੀ 'ਚ ਆਪਣੀ ਫ਼ਿਲਮ 'ਸਲਾਮ ਵੈਂਕੀ' ਦੇ ਪ੍ਰਮੋਸ਼ਨ ਲਈ ਪਹੁੰਚੀ । ਜਿੱਥੋਂ ਉਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਕਾਜੋਲ ਨਾਲ ਦੋ ਸੈਲਫੀਜ਼ ਪੋਸਟ ਕੀਤੀਆਂ ਹਨ। ਜਿਸ ਵਿੱਚ ਦੋਵੇਂ ਸਮਾਈਲ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਬੈਕਗ੍ਰਾਊਂਡ 'ਚ ਕਪੂਰ ਸ਼ਰਮਾ ਦੇ ਘਰ ਦਾ ਸੈੱਟਅੱਪ ਦੇਖਿਆ ਜਾ ਸਕਦਾ ਹੈ।

ਇਨ੍ਹਾਂ ਤਸਵੀਰਾਂ ਦੇ ਨਾਲ ਕਪਿਲ ਸ਼ਰਮਾ ਨੇ ਕੈਪਸ਼ਨ 'ਚ ਲਿਖਿਆ, 'ਹਰ ਕਿਸੇ ਦੀ ਪਸੰਦੀਦਾ ਕਾਜੋਲ। ਸਲਾਮ ਵੈਂਕੀ ਲਈ ਬਹੁਤ ਬਹੁਤ ਵਧਾਈਆਂ। ਉਨ੍ਹਾਂ ਦੀ ਇਸ ਪੋਸਟ ਨੂੰ ਹੁਣ ਤੱਕ ਕਾਫੀ ਲਾਈਕਸ ਅਤੇ ਕਮੈਂਟਸ ਮਿਲ ਚੁੱਕੇ ਹਨ। ਜਿਸ ਵਿੱਚ ਲੋਕ ਪਹਿਲਾਂ ਹੀ ਫ਼ਿਲਮ ਨੂੰ ਲੈ ਕੇ ਆਪਣਾ ਉਤਸ਼ਾਹ ਜ਼ਾਹਰ ਕਰ ਚੁੱਕੇ ਹਨ। ਇਸ ਦੇ ਨਾਲ ਹੀ 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਾਜੋਲ ਦੇ ਇਸ ਐਪੀਸੋਡ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਕਪਿਲ ਨੇ ਵੀ ਇਸ ਤਸਵੀਰ ਨੂੰ ਇੰਸਟਾ ਸਟੋਰੀ 'ਤੇ ਵੀ ਸ਼ੇਅਰ ਕੀਤਾ ਹੈ ਅਤੇ ਅਦਾਕਾਰਾ ਨੂੰ ਆਪਣੀ ਪਸੰਦੀਦਾ ਦੱਸਿਆ ਹੈ। ਜਿਸ ਨੂੰ ਕਾਜੋਲ ਨੇ ਵੀ ਆਪਣੀ ਸਟੋਰੀ 'ਤੇ ਸ਼ੇਅਰ ਕਰਦੇ ਹੋਏ ਲਿਖਿਆ, 'ਮੇਰਾ ਪਸੰਦੀਦਾ ਕਪਿਲ ਸ਼ਰਮਾ ਵੀ। ਤੁਸੀਂ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਂਦੇ ਹੋ। ਇਹ ਇੱਕ ਤੋਹਫ਼ਾ ਹੈ।

ਹੋਰ ਪੜ੍ਹੋ: ਫੈਨਜ਼ ਵਿਚਾਲੇ ਚਰਚਾ ਦਾ ਵਿਸ਼ਾ ਬਣੀ ਸਲਮਾਨ ਖ਼ਾਨ ਦੀ ਅੰਗੂਠੀ, ਜਾਣੋ ਕਿਉਂ
ਜ਼ਿਕਰਯੋਗ ਹੈ ਕਿ ਕਾਜੋਲ ਦੀ ਇਹ ਫਿਲਮ 09 ਦਸੰਬਰ 2022 ਨੂੰ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਜਿਸ 'ਚ ਉਸ ਨਾਲ ਵਿਸ਼ਾਲ ਜੇਠਵਾ, ਆਹਾਨਾ ਕੁਮਰਾ ਅਤੇ ਰਾਹੁਲ ਬੋਸ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ 'ਚ ਹੋਣਗੇ।
View this post on Instagram