ਸੋਨਮ ਬਾਜਵਾ ਮੰਗ ਰਹੀ ਹੈ ਕਾਲਾ ਸੂਟ ਉਹ ਵੀ ਨਿੱਕੀਆਂ-ਨਿੱਕੀਆਂ ਬੂਟੀਆਂ ਵਾਲਾ

Written by  Shaminder   |  April 27th 2019 10:44 AM  |  Updated: April 27th 2019 10:44 AM

ਸੋਨਮ ਬਾਜਵਾ ਮੰਗ ਰਹੀ ਹੈ ਕਾਲਾ ਸੂਟ ਉਹ ਵੀ ਨਿੱਕੀਆਂ-ਨਿੱਕੀਆਂ ਬੂਟੀਆਂ ਵਾਲਾ

ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਫ਼ਿਲਮ 'ਮੁਕਲਾਵਾ' ਦਾ ਗੀਤ ਸੂਟ ਕਾਲਾ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਮੰਨਤ ਨੂਰ ਨੇ । ਜੀ ਹਾਂ ਉਹੀ ਮੰਨਤ ਨੂਰ ਜਿਸ ਨੇ ਲੌਂਗ ਲਾਚੀ ਗੀਤ ਗਾਇਆ ਸੀ । ਇਸ ਗੀਤ ਦੇ ਬੋਲ ਹਰਮਨਜੀਤ ਨੇ ਲਿਖੇ ਹਨ ਜਦਕਿ ਮਿਊਜ਼ਿਕ ਦਿੱਤਾ ਹੈ ਗੁਰਮੀਤ ਸਿੰਘ ਨੇ । ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱੱਧੂ ਨੇ ।

https://www.youtube.com/watch?v=FSEetOGhMUc

ਜਦ ਕਿ ਫ਼ਿਲਮ 'ਚ ਮੁੱਖ ਭੂਮਿਕਾ 'ਚ ਸੋਨਮ ਬਾਜਵਾ,ਐਮੀ ਵਿਰਕ,ਗੁਰਪ੍ਰੀਤ ਘੁੱਗੀ,ਬੀਐੱਨ ਸ਼ਰਮਾ,ਨਿਰਮਲ ਰਿਸ਼ੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।

ਇਸ ਫ਼ਿਲਮ ਵਿੱਚ ਉਸ ਜ਼ਮਾਨੇ ਨੂੰ ਦਰਸਾਇਆ ਗਿਆ ਹੈ, ਜਿਸ ਵਿੱਚ ਮੁਕਲਾਵੇ ਤੋਂ ਪਹਿਲਾਂ ਕਿਸੇ ਮੁੰਡੇ ਨੂੰ ਉਸ ਦੀ ਘਰਵਾਲੀ ਤੇ ਕਿਸੇ ਕੁੜੀ ਨੂੰ ਉਸ ਦੇ ਘਰਵਾਲੇ ਦਾ ਮੂੰਹ ਦੇਖਣ ਦੀ ਆਜ਼ਾਦੀ ਨਹੀਂ ਸੀ । ਇਹ ਫ਼ਿਲਮ ਰੌਮਾਂਟਿਕ ਹੋਣ ਦੇ ਨਾਲ ਨਾਲ ਕਮੇਡੀ ਨਾਲ ਭਰਪੂਰ ਹੈ ।  ਇਸ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਨੂੰ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।

sonam bajwa and ammy virk starer movie Muklawa trailer out tomorrow sonam bajwa and ammy virk starer movie Muklawa trailer out tomorrow

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network