Chandigarh Kare Aashiqui’ ਦਾ ਨਵਾਂ ਦਰਦ ਭਰਿਆ ਗੀਤ ‘Kalle Kalle’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

Written by  Lajwinder kaur   |  November 23rd 2021 12:41 PM  |  Updated: November 23rd 2021 12:42 PM

Chandigarh Kare Aashiqui’ ਦਾ ਨਵਾਂ ਦਰਦ ਭਰਿਆ ਗੀਤ ‘Kalle Kalle’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਆਯੁਸ਼ਮਾਨ ਖੁਰਾਣਾ ਤੇ ਵਾਨੀ ਕਪੂਰ ( Ayushmann Khurrana,  Vaani Kapoor ) ਦੀ ਵੱਖਰੀ ਲਵ ਸਟੋਰੀ ਵਾਲੀ ਫ਼ਿਲਮ 'ਚੰਡੀਗੜ੍ਹ ਕਰੇ ਆਸ਼ਿਕੀ' Chandigarh Kare Aashiqui ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਫ਼ਿਲਮ ਦੇ ਗੀਤ ਇੱਕ-ਇੱਕ ਕਰਕੇ ਰਿਲੀਜ਼ ਕੀਤੇ ਜਾ ਰਹੇ ਹਨ। ਇਸ ਦੌਰਾਨ ਫ਼ਿਲਮ ਦਾ ਸੈਡ ਸੌਂਗ ਕੱਲੇ ਕੱਲੇ (‘Kalle Kalle’) ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ Sachin, Jigar, Priya Saraiya ਨੇ ਗਾਇਆ ਹੈ।

ਹੋਰ ਪੜ੍ਹੋ : ਪੁਖਰਾਜ ਭੱਲਾ ਅਤੇ ਦੀਸ਼ੂ ਸਿੱਧੂ ਦੀ ਵੈਡਿੰਗ ਰਿਸ਼ੈਪਸਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰੀਤ ਹਰਪਾਲ, ਕਰਮਜੀਤ ਅਨਮੋਲ ਨੇ ਗੀਤ ਗਾ ਲਾਈਆਂ ਖੂਬ ਰੌਣਕਾਂ

inside image of ayushman and vaani

ਇਸ ਗੀਤ ਦੇ ਬੋਲ Priya Saraiya ਨੇ ਲਿਖੇ ਹਨ । ਇਸ ਗੀਤ ਨੂੰ ਵਾਨੀ ਕਪੂਰ ਅਤੇ ਆਯੁਸ਼ਮਾਨ ਖੁਰਾਣਾ ਉੱਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ‘ਚ ਵਾਨੀ ਆਪਣੇ ਟੁੱਟੇ ਹੋਏ ਦਿਲ ਦਾ ਹਾਲ ਬਿਆਨ ਕਰ ਰਹੀ ਹੈ। ਫ਼ਿਲਮ ਚ ਵਾਨੀ ਕਪੂਰ ਜੋ ਕਿ ਮਾਨਵੀ ਨਾਂਅ ਦੀ ਮੁਟਿਆਰ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ :ਆਪਣੇ ਨਵੇਂ ਪਾਲਤੂ ਜਾਨਵਰ ਦੇ ਨਾਲ ਚਾਹ ਦਾ ਅਨੰਦ ਲੈਂਦੇ ਨਜ਼ਰ ਆਏ MS Dhoni, ਪਤਨੀ ਸਾਕਸ਼ੀ ਧੋਨੀ ਨੇ ਸ਼ੇਅਰ ਕੀਤੀਆਂ ਮਾਹੀ ਦੀਆਂ ਕਿਊਟ ਤਸਵੀਰਾਂ

vaani kapoor image

ਇਸ ਫ਼ਿਲਮ ‘ਚ ਦਰਸ਼ਕਾਂ ਨੂੰ ਕਾਮੇਡੀ, ਪਿਆਰ, ਰੋਮਾਂਸ ਅਤੇ ਇਮੋਸ਼ਨ ਸਾਰੇ ਹੀ ਰੰਗ ਦੇਖਣ ਨੂੰ ਮਿਲਣਗੇ। ਫ਼ਿਲਮ ‘ਚ ਆਯੁਸ਼ਮਾਨ ਫਿੱਟਨੈਸ ਫ੍ਰੀਕ-ਟ੍ਰੇਨਰ ਮਨੂ ਨਾਂਅ ਦੇ ਗੱਭਰੂ ਦਾ ਕਿਰਦਾਰ ਨਿਭਾਉਂਦਾ ਹੋਇਆ ਨਜ਼ਰ ਆਵੇਗਾ ਅਤੇ ਵਾਨੀ ਜੋ ਮਾਨਵੀ ਨਾਂਅ ਦੀ ਮੁਟਿਆਰ ਦੇ ਕਿਰਦਾਰ ਚ ਨਜ਼ਰ ਆਵੇਗੀ ਜੋ ਕਿ ਜਿੰਮ ‘ਚ ਜ਼ੁੰਬਾ ਸਿਖਾਉਂਦੀ ਹੈ। ਪਰ ਮਾਨਵੀ ਇੱਕ ਟਰਾਂਸ-ਵੂਮੈਨ ਹੈ । ਇਸ ਅਨੋਖੀ ਪ੍ਰੇਮ ਕਹਾਣੀ ਦਰਸ਼ਕਾਂ ਨੂੰ ਕਿੰਨਾ ਪਸੰਦ ਆ ਪਾਉਂਦੀ ਹੈ ਇਹ ਤਾਂ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ। ਇਹ ਫ਼ਿਲਮ 10 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Latest Song Kalle Kalle :-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network