ਹੁਣ ਕੰਗਨਾ ਰਨੌਤ ਤੇ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ’ਤੇ ਹੋਈਆਂ ਗੁੱਥਮ-ਗੁੱਥੀ

written by Rupinder Kaler | September 23, 2020

ਰਣਜੀਤ ਬਾਵਾ ਨਾਲ ਖਹਿਬੜਨ ਤੋਂ ਬਾਅਦ ਹੁਣ ਕੰਗਨਾ ਰਨੌਤ ਨੇ ਇੱਕ ਹੋਰ ਪੰਜਾਬੀ ਕਲਾਕਾਰ ਨਾਲ ਪੰਗਾ ਲਿਆ ਹੈ । ਇਸ ਵਜ੍ਹਾ ਕਰਕੇ ਕੰਗਨਾ ਟਰੋਲ ਹੋ ਰਹੀ ਹੈ । ਦਰਅਸਲ ਕੰਗਨਾ ਨੇ ਕਿਸਾਨਾਂ ਬਾਰੇ ਟਵੀਟ ਕੀਤਾ । ਜਿਸ ਵਿੱਚ ਕੁਝ ਸਮਾਂ ਪਹਿਲਾਂ ਕੰਗਨਾ ਨੇ ਖੇਤੀ ਬਿੱਲਾਂ ਖਿਲਾਫ ਸੰਘਰਸ਼ ਕਰਨ ਵਾਲਿਆਂ ਨੂੰ 'ਅੱਤਵਾਦੀ' ਕਿਹਾ ਸੀ। ਇਸ ਤੋਂ ਬਾਅਦ ਕੰਗਨਾ ਨੂੰ ਪੰਜਾਬੀ ਕਲਾਕਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਹੁਣ ਕੰਗਨਾ 'ਤੇ ਪੰਜਾਬੀ ਸਿੰਗਰ ਤੇ ਐਕਟਰਸ ਹਿਮਾਂਸ਼ੀ ਖੁਰਾਨਾ ਨੇ ਨਿਸ਼ਾਨਾ ਸਾਧਿਆ ਹੈ। ਉਸ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਠੋਕਵੇਂ ਜਵਾਬ ਦਿੱਤੇ ਹਨ। ਹਿਮਾਂਸ਼ੀ ਨੇ ਆਪਣੇ ਇੱਕ ਟਵੀਟ 'ਚ ਕਿਹਾ, "ਕਿਸਾਨ ਸਾਡਾ 'ਅੰਨ ਦਾਤਾ' ਹੈ...ਭਗਵਾਨ ਹੈ...ਅੱਤਵਾਦੀ ਨਹੀਂ...ਜੇਕਰ ਰੋਟੀ ਹੀ ਨਹੀਂ ਹੋਵੇਗੀ ਤਾਂ ਸਾਡੇ ਲਗਜ਼ਰੀ ਕਮਾਉਣ ਦਾ ਵੀ ਕੋਈ ਫਾਇਦਾ ਨਹੀਂ... ਕਿਸਾਨ ਆਪਣੀ 3 ਵਕਤ ਦੀ ਰੋਟੀ ਲਈ ਲੜਾਈ ਤੇ ਸੰਘਰਸ਼ ਕਰ ਰਹੇ ਹਨ, ਨਾ ਕੀ ਲਗਜ਼ਰੀ ਲਈ.. ਉਹ ਅੱਤਵਾਦੀ ਨਹੀਂ ਬਣ ਜਾਂਦੇ।"

0 Comments
0

You may also like