ਵਿਆਹ 'ਚ ਪਹਿਨੀ ਸਾੜ੍ਹੀ ਕਰਕੇ ਆਲੀਆ ਭੱਟ ਨੂੰ ਕੰਗਨਾ ਰਣੌਤ ਦੇ ਪ੍ਰਸ਼ੰਸਕਾਂ ਨੇ ਕਿਹਾ ‘ਕਾਪੀ ਕੈੱਟ’

written by Lajwinder kaur | April 15, 2022

ਆਲੀਆ ਭੱਟ ਦੇ ਬ੍ਰਾਈਡਲ ਲੁੱਕ ਨੂੰ ਲੈ ਕੇ ਹਰ ਪਾਸੇ ਚਰਚਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਹੁਣ ਕੰਗਨਾ ਰਣੌਤ ਦੀ ਇਸੇ ਤਰ੍ਹਾਂ ਦੇ ਗੈਟਅੱਪ ਦੀ ਤਸਵੀਰ ਵਾਇਰਲ ਹੋ ਰਹੀ ਹੈ। ਕੰਗਨਾ ਦੀ ਤੁਲਨਾ ਆਲੀਆ ਭੱਟ ਦੇ ਬ੍ਰਾਈਡਲ ਲੁੱਕ ਨਾਲ ਕੀਤੀ ਜਾ ਰਹੀ ਹੈ। ਲੋਕ ਕਹਿ ਰਹੇ ਨੇ ਕਿ ਸਬਿਆਸਾਚੀ ਨੇ ਆਲੀਆ ਨੂੰ ਕੰਗਣਾ ਦਾ ਕਾਪੀ ਕੈਟ ਬਣਾਇਆ ਸੀ। ਵੈਸੇ ਤਾਂ ਸਬਿਆਸਾਚੀ ਦੀਆਂ ਦੁਲਹਨਾਂ ਦੀ ਦਿੱਖ ਕਿਤੇ ਨਾ ਕਿਤੇ ਮੇਲ ਖਾ ਹੀ ਜਾਂਦੀ ਹੈ। ਇਸ ਬਾਰੇ ਏਵੇ ਹੀ ਹੋਇਆ ਤੇ ਆਲੀਆ ਦਾ ਬ੍ਰਾਈਡਲ ਲੁੱਕ ਹੁਣ ਚਰਚਾ  ਹੈ। ਕੰਗਨਾ ਦੀ ਜਿਸ ਤਸਵੀਰ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਸ ਚ ਵੀ ਕੰਗਨਾ ਨੇ ਸਬਿਆਸਾਚੀ ਦੀ ਹੀ ਆਉਟਫਿੱਟ ਪਾਈ ਹੋਈ ਹੈ। ਦੱਸ ਦਈਏ ਇਹ ਸਾੜ੍ਹੀ ਕੰਗਨਾ ਨੇ ਆਪਣੇ ਭਰਾ ਅਕਸ਼ਤ ਦੇ ਰਿਸੈਪਸ਼ਨ ਪਾਰਟੀ 'ਚ ਪਾਈ ਸੀ। ਕੰਗਨਾ ਦੇ ਭਰਾ ਦਾ ਵਿਆਹ ਸਾਲ 2020 ਦੇ ਨਵੰਬਰ ਮਹੀਨੇ 'ਚ ਹੋਇਆ ਸੀ।

alia ranbir wedding first pics come out

ਹੋਰ ਪੜ੍ਹੋ : 'Billo vs Dhillon': ਬਿੰਨੂ ਢਿੱਲੋਂ ਤੇ ਯੁਵਰਾਜ ਹੰਸ ਵੱਲੋਂ ਦਿੱਤਾ ਗਿਆ ਹਾਸਿਆਂ ਭਰਿਆ ‘ਤਲਾਕ’ ਦਾ ਸੱਦਾ ਪੱਤਰ

ਹੁਣ ਸੋਸ਼ਲ ਮੀਡੀਆ ਉੱਤੇ ਲੋਕ ਆਲੀਆ ਭੱਟ ਦੇ ਵਿਆਹ ਦੀ ਤਸਵੀਰ ਦੇ ਨਾਲ ਕੰਗਨਾ ਰਣੌਤ ਦੀ ਪੁਰਾਣੀ ਤਸਵੀਰ ਨਾਲ ਮਿਲਾ ਕੇ ਵਾਇਰਲ ਕਰ ਰਹੇ ਹਨ। ਦੱਸ ਦਈਏ ਕੰਗਨਾ ਦੀ ਇਹ ਸਾੜ੍ਹੀ ਵੀ ਸਬਿਆਸਾਚੀ ਵੱਲੋਂ ਹੀ ਤਿਆਰ ਕੀਤੀ ਗਈ ਸੀ। ਆਲੀਆ ਭੱਟ ਨੇ ਵੀ ਆਪਣੇ ਵਿਆਹ ਵਿੱਚ ਸਬਿਆਸਾਚੀ ਵੱਲੋਂ ਡਿਜ਼ਾਈਨ ਕੀਤੀ ਸਾੜ੍ਹੀ ਪਾਈ ਸੀ। ਦੋਹਾਂ ਸਾੜੀਆਂ ਵਿਚ ਕੋਈ ਖਾਸ ਅੰਤਰ ਨਹੀਂ ਹੈ।

alia and kangana

ਹੋਰ ਪੜ੍ਹੋ : ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ‘ਚ ਕਰੀਨਾ ਤੇ ਕਰਿਸ਼ਮਾ ਦੇ ਕੱਪੜਿਆਂ ਦੀਆਂ ਕੀਮਤਾਂ ਸੁਣਕੇ ਉੱਡ ਜਾਣਗੇ ਤੁਹਾਡੇ ਹੋਸ਼

ਹਾਲਾਂਕਿ ਬਲਾਊਜ਼ ਦੇ ਡਿਜ਼ਾਈਨ ਨਿਸ਼ਚਿਤ ਤੌਰ 'ਤੇ ਵੱਖਰੇ ਹਨ। ਕੰਗਨਾ ਦੇ ਬਲਾਊਜ਼ ਵਿੱਚ ਉੱਚੀ ਗਰਦਨ ਅਤੇ ਗਲੇ ਵਿੱਚ ਕਲਾਉਨ ਸਟਾਈਲ ਦੇ ਗਹਿਣੇ ਹਨ। ਆਲੀਆ ਦੇ ਬਲਾਊਜ਼ ਡੂੰਘਾ ਹੈ, ਨਾਲ ਹੀ ਜੇਕਰ ਬਲਾਊਜ਼ ਦੇ ਡਿਜ਼ਾਈਨ 'ਤੇ ਨਜ਼ਰ ਮਾਰੀਏ ਤਾਂ ਇਸ 'ਤੇ ਬਟਰਫਲਾਈ ਬਣਾਈਆਂ ਗਈਆਂ ਹਨ। ਪਹਿਰਾਵੇ ਦਾ ਰੰਗ ਅਤੇ ਕਢਾਈ ਬਿਲਕੁਲ ਇੱਕੋ ਜਿਹੀ ਹੈ। ਕੰਗਨਾ ਨੇ ਆਪਣੀ ਸਾੜ੍ਹੀ ਨੂੰ ਹਿਮਾਚਲ ਦੀ ਟੋਪੀ ਅਤੇ ਸ਼ਾਲ ਦੇ ਨਾਲ ਆਪਣੀ ਲੁੱਕ ਨੂੰ ਰਵਾਇਤੀ ਹਿਮਾਚਲ ਪਹਿਰਾਵਾ ਦੀ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਸੀ।

 

View this post on Instagram

 

A post shared by Kangana Dhaakad (@kanganaranaut)

You may also like