ਕੰਵਰ ਚਾਹਲ ਦੇ ਨਵੇਂ ਗੀਤ ‘ਬ੍ਰੈਂਡ’ ‘ਚ ਫਤਿਹ ਡੋਅ ਨੇ ਲਗਾਇਆ ਆਪਣੇ ਰੈਪ ਦਾ ਤੜਕਾ

written by Lajwinder kaur | January 20, 2019

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਭਰਦੇ ਹੋਏ ਗਾਇਕ ਕੰਵਰ ਚਾਹਲ ਆਪਣਾ ਨਵਾਂ ਗੀਤ ‘ਬ੍ਰੈਂਡ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਏ ਨੇ। ਜੀ ਹਾਂ, ਪੰਜਾਬੀ ਗਾਇਕ ਕੰਵਰ ਚਾਹਲ ਜੋ ਕਿ ਇਸ ਤੋਂ ਪਹਿਲਾਂ ‘ਦੂਰ’, ‘ਮਾਝੇ ਦੀ ਜੱਟੀ’ ਤੇ ‘ਗੱਲ ਸੁਣ ਜਾ’ ਵਰਗੇ ਗੀਤ ਲੈ ਕੇ ਆਏ ਨੇ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ ਸੀ।

https://www.instagram.com/p/Bszc7csnM6A/

ਹੋਰ ਵੇਖੋ: ਪਹਾੜੀ ਗੀਤ ਗਾ ਕੇ ਸ਼ਿਪਰਾ ਗੋਇਲ ਨੇ ਕਰਵਾਈ ਅੱਤ, ਦੇਖੋ ਵੀਡੀਓ

ਇਸ ਵਾਰ ਕੰਵਰ ਚਾਹਲ ਆਪਣੀ ਖੂਬਸੂਰਤ ਆਵਾਜ਼ ‘ਚ ਬ੍ਰੈਂਡ ਗੀਤ ਲੈ ਕੇ ਆਏ ਹਨ ਜਿਸ ਚ ਪ੍ਰਸਿੱਧ ਮਿਊਜ਼ਿਕ ਰੈਪਰ ਫਤਿਹ ਡੋਅ ਨੇ ਆਪਣੇ ਰੈਪ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਨਿਰਮਾਣ ਨੇ ਕਲਮਬੱਧ ਕੀਤੇ ਨੇ ਤੇ ਮਿਊਜ਼ਿਕ ਗੋਲਡ ਬੁਆਏ ਨੇ ਤਿਆਰ ਕੀਤਾ ਹੈ। ਕੰਵਰ ਚਾਹਲ ਦੇ ਗੀਤ ਬ੍ਰੈਂਡ ਨੂੰ ਟੀ-ਸੀਰੀਜ਼ ਵੱਲੋਂ ਰਿਲੀਜ਼ ਕੀਤਾ ਗਿਆ ਤੇ ਇਸ ਗੀਤ ਦਾ ਅਨੰਦ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਲਿਆ ਜਾ ਸਕਦਾ ਹੈ।

https://www.youtube.com/watch?v=gC128ybErRY

ਹੋਰ ਵੇਖੋ: ਪੰਜਾਬੀ ਫਿਲਮ ‘ਸਾਡੀ ਮਰਜ਼ੀ’ ਦੇ ਟਾਈਟਲ ਟ੍ਰੈਕ ‘ਚ ਲੱਗਿਆ ਮੀਕਾ ਸਿੰਘ ਦੀ ਆਵਾਜ਼ ਦਾ ਤੜਕਾ

ਗੀਤ ਦੀ ਵੀਡੀਓ ਨੂੰ ਗਾਣੇ ਦੇ ਬੋਲਾਂ ਮੁਤਾਬਕ ਹੀ ਤਿਆਰ ਕੀਤਾ ਗਿਆ ਹੈ। ਵੀਡੀਓ ਚ ਮੁੰਡਾ ਕਿਵੇਂ ਮੁਟਿਆਰ ਨੂੰ ਆਪਣੇ ਪਿਆਰ ਹਾਂ ਕਰਵਾਉਂਦਾ ਹੈ ਉਸ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਜੇ ਗੱਲ ਕਰੀਏ ਗੀਤ ਦੀ ਤਾਂ ਕੰਵਰ ਚਾਹਲ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਕਮਾਲ ਕੀਤਾ ਹੋਇਆ ਹੈ ਤੇ ਨਾਲ ਫਤਿਹ ਡੋਅ ਦੇ ਰੈਪ ਨੇ ਤਾਂ ਅੱਤ ਹੀ ਕਰਵਾਈ ਹੋਈ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

You may also like