ਦੇਖੋ ਵੀਡੀਓ : ਕੰਵਰ ਗਰੇਵਾਲ ਤੇ ਹਰਫ ਚੀਮਾ ਦੇ ਨਵੇਂ ਆਉਣ ਵਾਲੇ ਕਿਸਾਨੀ ਗੀਤ ‘Jawani Zindabad’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਚੰਗਾ ਹੁੰਗਾਰਾ

written by Lajwinder kaur | December 07, 2020

ਪੰਜਾਬੀ ਗਾਇਕ ਕੰਵਰ ਗਰੇਵਾਲ ਤੇ ਹਰਫ ਚੀਮਾ ਜੋ ਕਿ ਬਹੁਤ ਜਲਦ ਆਪਣੇ ਨਵੇਂ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ । ਜਿਸਦੇ ਚੱਲਦੇ ਗੀਤ ‘ਜਵਾਨੀ ਜ਼ਿੰਦਾਬਾਦ’ (Jawani Zindabad) ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ । jawani zindabad song pic  ਹੋਰ ਪੜ੍ਹੋ : ਬੱਬੂ ਮਾਨ ਨੇ ਸ਼ੇਅਰ ਕੀਤੀਆਂ ਕਿਸਾਨ ਪ੍ਰਦਰਸ਼ਨ ਤੋਂ ਕਿਸਾਨਾਂ ਦੇ ਜਜ਼ਬੇ ਨੂੰ ਬਿਆਨ ਕਰਦੀਆਂ ਤਸਵੀਰਾਂ
ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਹਰਫ ਚੀਮਾ ਨੇ ਲਿਖੇ ਨੇ ਤੇ ਮਿਊਜ਼ਿਕ Manna Singh ਨੇ ਦਿੱਤਾ ਹੈ । ਇਸ ਗੀਤ ਨੂੰ ਕੰਵਰ ਗਰੇਵਾਲ ਤੇ ਹਰਫ ਚੀਮਾ ਮਿਲਕੇ ਗਾਉਂਦੇ ਹੋਏ ਨਜ਼ਰ ਆਉਣਗੇ । ਇਸ ਗੀਤ ਦਾ ਵੀਡੀਓ ਖੁਦ ਕੰਵਰ ਗਰੇਵਾਲ ਨੇ ਤਿਆਰ ਕੀਤਾ ਹੈ । 27ਸੈਕਿੰਡ ਦੇ ਟੀਜ਼ਰ ‘ਚ ਦਿੱਲੀ ਚ ਚੱਲ ਰਹੇ ਕਿਸਾਨੀ ਪ੍ਰਦਰਸ਼ਨ ਦੀਆਂ ਝਲਕ ਦੇਖਣ ਨੂੰ ਮਿਲ ਰਹੀ ਹੈ । ਦਰਸ਼ਕਾਂ ਵੱਲੋਂ ਟੀਜ਼ਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । kisan protest ਦੱਸ ਦਈਏ ਦੋਵੇਂ ਗਾਇਕ ਇਸ ਤੋਂ ਪਹਿਲਾਂ ਵੀ ਕਿਸਾਨੀ ਗੀਤ ਲੈ ਕੇ ਆਏ ਸਨ । ‘ਪੇਚਾ’ ਟਾਈਟਲ ਹੇਠ ਆਇਆ ਗੀਤ ਕਿਸਾਨ ਅੰਦੋਲਨ ‘ਚ ਖੂਬ ਵੱਜ ਰਿਹਾ ਹੈ । ਇਹ ਦੋਵੇਂ ਗਾਇਕ ਵੀ ਦਿੱਲੀ ‘ਚ ਚੱਲ ਰਹੇ ਕਿਸਾਨ ਅੰਦੋਲਨ ‘ਚ ਪਹਿਲੇ ਦਿਨ ਤੋਂ ਹੀ ਸ਼ਾਮਿਲ ਨੇ । youth pic

0 Comments
0

You may also like