
Kapil Sharma with CM Bhagwant Mann: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਕਾਮੇਡੀਅਨ ਤੋਂ ਪੰਜਾਬ ਦੇ ਸੀਐਮ ਬਣੇ ਭਗਵੰਤ ਮਾਨ ਦੀ ਦੋਸਤੀ ਕਿਸੇ ਕੋਲੋਂ ਲੁੱਕੀ ਨਹੀਂ ਹੈ। ਦੋਵੇਂ ਹੀ ਇੱਕ ਦੂਜੇ ਨੂੰ ਆਪਣਾ ਭਰਾ ਮੰਨਦੇ ਹਨ। ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਭਗਵੰਤ ਮਾਨ ਆਮ ਆਦਮੀ ਪਾਰਟੀ ਤੋਂ ਜਿੱਤੇ ਹਨ। ਇਸ ਦੌਰਾਨ ਕਪਿਲ ਸ਼ਰਮਾ ਬਹੁਤ ਖੁਸ਼ ਸਨ ਕਿ ਉਨ੍ਹਾਂ ਦਾ ਭਰਾ ਭਗਵੰਤ ਮਾਨ ਪੰਜਾਬ ਦੀ ਬਾਗਡੋਰ ਸੰਭਾਲੇਗਾ। ਹੁਣ ਇੱਕ ਵਾਰ ਫਿਰ ਦੋਵਾਂ ਦੀ ਦੋਸਤੀ ਸੁਰਖੀਆਂ ਵਿੱਚ ਹੈ।

ਹਾਲ ਹੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ। ਜਿਸ ਦੀ ਤਸਵੀਰ ਕਪਿਲ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝੀ ਕੀਤੀ ਹੈ। ਇਸ ਦੌਰਾਨ ਕਪਿਲ ਦੇ ਸ਼ੋਅ ਦੀ ਜੱਜ ਅਰਚਨਾ ਪੂਰਨ ਸਿੰਘ ਵੀ ਮੌਜੂਦ ਸਨ।

ਕਪਿਲ ਸ਼ਰਮਾ ਨੇ ਸੀਐਮ ਮਾਨ ਨਾਲ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, "ਕੱਲ੍ਹ ਸ਼ਾਮ ਮੁੰਬਈ ਚ ਵੱਡੇ ਵੀਰ ਅਤੇ ਮਾਣਯੋਗ ਮੁੱਖਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ @bhagwantmann1 ਹੋਰਾਂ ਨਾਲ ਬੜੇ ਲੰਮੇ ਸਮੇਂ ਬਾਦ ਮੁਲਾਕਾਤ ਹੋਈ, ਦਿਲ 'ਚ ਪਿਆਰ ਤੇ ਜੱਫੀ 'ਚ ਨਿੱਘ ਪਹਿਲਾਂ ਨਾਲੌ ਵੀ ਜ਼ਿਆਦਾ ਸੀ,ਕੁਝ ਪੁਰਾਣਿਆਂ ਯਾਦਾਂ ਸਾਂਝਿਆਂ ਕੀਤੀਆਂ,ਬੜੀ ਪਿਆਰੀ ਤੇ ਨਿੱਘੀ ਮੁਲਾਕਾਤ ਸੀ। ਤੁਹਾਡੇ ਪਿਆਰ,ਮਾਨ ਅਤੇ ਸਤਿਕਾਰ ਲਈ ਬਹੁਤ ਬਹੁਤ ਧੰਨਵਾਦ ਭਾਜੀ 🙏 ਪਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖੇ ਸਾਡੇ ਵੀਰ ਨੂੰ ❤️love you 🙏"

ਹੋਰ ਪੜ੍ਹੋ: ਬਿੱਗ ਬੌਸ 16 ਤੋਂ ਸਾਹਮਣੇ ਆਈ ਅਰਚਨਾ ਗੌਤਮ ਦੀ 'ਅਜੀਬ' ਵੀਡੀਓ, ਵੀਡੀਓ ਦੇਖ ਕੇ ਡਰੇ ਦਰਸ਼ਕ
ਇਸ ਤਸਵੀਰ ਉੱਤੇ ਫੈਨਜ਼ ਲਗਾਤਾਰ ਕਮੈਂਟ ਕਰ ਰਹੇ ਹਨ। ਤਸਵੀਰ ਨੂੰ ਦੇਖ ਇੱਕ ਯੂਜ਼ਰ ਨੇ ਲਿਖਿਆ, ਸ਼ੋਅ ਤੇ ਬੁਲਾਓ ਸੀਐਮ ਮਾਨ ਸਾਬ੍ਹ ਨੂੰ... ਕਾਬਿਲੇਗੌਰ ਹੈ ਕਿ ਕਪਿਲ ਆਪਣੇ ਸ਼ੋਅ ਨੂੰ ਲੈ ਲਗਾਤਾਰ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਸ਼ੋਅ ਵਿੱਚ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਆਪਣੀਆਂ ਫਿਲਮਾਂ ਦਾ ਪ੍ਰਮੋਸ਼ਨ ਕਰਨ ਲਈ ਪਹੁੰਚਦੇ ਹਨ ਅਤੇ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਹਨ।
View this post on Instagram