ਕਪਿਲ ਸ਼ਰਮਾ ਦੀ ਧੀ ਅਨਾਇਰਾ ਦੇ ਦੂਜੇ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਦੇਖੋ ਵੀਡੀਓ

written by Lajwinder kaur | December 13, 2021

ਕਮੇਡੀ ਕਿੰਗ ਕਪਿਲ ਸ਼ਰਮਾ Kapil Sharma ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਘੱਟ ਵੱਧ ਹੀ ਨਜ਼ਰ ਆਉਂਦੇ ਨੇ। ਉਨ੍ਹਾਂ ਦੀ ਧੀ ਅਨਾਇਰਾ Anayra Sharma ਦੋ ਸਾਲ ਦੀ ਹੋ ਗਈ ਹੈ। ਅਨਾਇਰਾ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

kapil sharma's kids on happy children

ਹੋਰ ਪੜ੍ਹੋ : ਭਰਾਵਾਂ ਦੇ ਪਿਆਰ ਨੂੰ ਬਿਆਨ ਕਰਦਾ ਗਗਨ ਕੋਕਰੀ ਦਾ ਨਵਾਂ ਗੀਤ ‘Blessings Of Brother’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਇਸ ਵੀਡੀਓ ‘ਚ ਦੇਖ ਸਕਦੇ ਹੋ ਗਿੰਨੀ ਚਤਰਥ, ਕਪਿਲ ਸ਼ਰਮਾ ਆਪਣੀ ਧੀ ਨਾਲ ਨਜ਼ਰ ਆ ਰਹੇ ਹਨ। ਅਨਾਇਰਾ ਆਪਣੇ ਬਰਥਡੇਅ ਕੇਕ ਦੇ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ। ਕੇਕ ਉੱਤੇ ਦੋ ਨੰਬਰ ਦੀ ਸਟਾਈਲਿਸ਼ ਕੈਂਡਲ ਲੱਗੀ ਹੋਈ ਹੈ। ਪਰ ਇਸ ਵੀਡੀਓ ‘ਚ ਕਪਿਲ ਸ਼ਰਮਾ ਦਾ ਪੁੱਤਰ ਨਜ਼ਰ ਨਹੀਂ ਆਇਆ।

ਹੋਰ ਪੜ੍ਹੋ : ਦੇਸੀ ਕਰਿਊ ਵਾਲੇ ਗੋਲਡੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਪਾਲਸੀਆਂ ਵੇਚਦੇ-ਵੇਚਦੇ ਮਿਊਜ਼ਿਕ ਇੰਡਸਟਰੀ ‘ਚ ਬਣਾਇਆ ਨਾਂਅ

Kapil Sharma Shared His Daughter Anayra's Cute Santa look Pics

ਦੱਸ ਦਈਏ ਕਾਮੇਡੀਅਨ ਤੇ ਐਕਟਰ ਕਪਿਲ ਸ਼ਰਮਾ ਜਿਨ੍ਹਾਂ ਨੇ ਪਿਛਲੇ ਸਾਲ ਬਹੁਤ ਹੀ ਧੂਮ ਧਾਮ ਦੇ ਨਾਲ ਆਪਣੀ ਬੇਟੀ ਅਨਾਇਰਾ ਸ਼ਰਮਾ ਦਾ ਪਹਿਲਾ ਬਰਥਡੇਅ ਸੈਲੀਬ੍ਰੇਟ ਕੀਤਾ ਸੀ। ਕਪਿਲ ਸ਼ਰਮਾ ਦੀ ਬੇਟੀ ਦੇ ਪਹਿਲੇ ਜਨਮਦਿਨ ਦੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਖੂਬ ਵਾਇਰਲ ਹੋਈਆਂ ਸਨ। ਦੱਸ ਦਈਏ ਇਸੇ ਸਾਲ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੂਜੀ ਵਾਰ ਮਾਪੇ ਬਣੇ ਨੇ। ਇਸ ਵਾਰ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਦੇ ਨਿਵਾਜਿਆ ਹੈ। ਕਪਿਲ ਸ਼ਰਮਾ ਨੇ ਆਪਣੇ ਪੁੱਤਰ ਦੀ ਛੋਟੀ ਜਿਹੀ ਝਲਕ ਇਸ ਸਾਲ ਫਾਦਰਸ ਡੇਅ ਮੌਕੇ ‘ਤੇ ਸਾਂਝੀ ਕੀਤੀ ਸੀ। ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਲ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਸੀ। ਜਿਸ ‘ਚ ਉਹ ਆਪਣੀ ਧੀ ਅਨਾਇਰਾ ਅਤੇ ਬੇਟੇ ਤਿਰਸ਼ਾਨ ਦੇ ਨਾਲ ਨਜ਼ਰ ਆਏ ਸੀ। ਕਪਿਲ ਸ਼ਰਮਾ ਜੋ ਕਿ ਏਨੀਂ ਦਿਨੀਂ ਆਪਣੇ ਟੀਵੀ ਸ਼ੋਅ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਨੇ। ਦੱਸ ਦਈਏ ਕਪਿਲ ਸ਼ਰਮਾ ਨੇ ਹਿੰਦੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਉਹ ਵਧੀਆ ਆਵਾਜ਼ ਦੇ ਵੀ ਮਾਲਕ ਨੇ, ਉਹ ਅਕਸਰ ਹੀ ਆਪਣੇ ਟੀਵੀ ਸ਼ੋਅ ‘ਚ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ।

You may also like