ਜਾਣੋ ਕੀ ਹੋਇਆ ਜਦੋਂ ਕਪਿਲ ਸ਼ਰਮਾ ਨਾਲ ਇੱਕ ਰੈਸੋਰੈਂਟ ਮਾਲਕ ਨੇ ਕੀਤਾ ਪ੍ਰੈਂਕ, ਵੇਖੋ ਵੀਡੀਓ

written by Pushp Raj | October 01, 2022 03:05pm

Kapil Sharma Funny Video: ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਕਾਮੇਡੀ ਦੇ ਅੰਦਾਜ਼ ਨਾਲ ਦਰਸ਼ਕਾਂ ਨੂੰ ਖੁਸ਼ ਕਰਨ ਲਈ ਜਾਣੇ ਜਾਂਦੇ ਹਨ। ਕਪਿਲ ਸ਼ਰਮਾ ਜਿੰਨੇ ਚੰਗੇ ਕਾਮੇਡੀਅਨ ਹਨ, ਉਹ ਓਨੇਂ ਹੀ ਚੰਗੇ ਗਾਇਕ ਹੋਸਟ ਅਤੇ ਅਦਾਕਾਰ ਵੀ ਹਨ। ਹਾਲ ਹੀ ਵਿੱਚ ਕਪਿਲ ਨੇ ਆਪਣੀ ਇੱਕ ਹੋਰ ਫਨੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source : Instagram

ਦੱਸ ਦਈਏ ਕਿ ਇਨ੍ਹੀਂ ਦਿਨੀਂ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਨਾਲ ਛੁੱਟੀਆਂ ਮਨਾਉਣ ਲਈ ਦੁਬਈ ਪਹੁੰਚੇ ਹਨ। ਕਪਿਲ ਅਤੇ ਗਿੰਨੀ ਦੁਬਈ 'ਚ ਕੁਆਲਿਟੀ ਟਾਈਮ ਬਤੀਤ ਕਰਦੇ ਨਜ਼ਰ ਆ ਰਹੇ ਹਨ। ਇਸ ਛੁੱਟੀਆਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।

Image Source : Instagram

ਇਨ੍ਹਾਂ ਤਸਵੀਰਾਂ ਅਤੇ ਵੀਡੀਓ 'ਚ ਕਪਿਲ ਦੁਬਈ 'ਚ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਪਿਲ ਸ਼ਰਮਾ ਨੂੰ ਮਸਤੀ ਕਰਨਾ ਕਿੰਨਾ ਪਸੰਦ ਹੈ, ਉਹ ਹਰ ਰੋਜ਼ ਆਪਣੇ ਸਾਥੀਆਂ ਨਾਲ ਪ੍ਰੈਂਕ ਕਰਦੇ ਨਜ਼ਰ ਆਉਂਦੇ ਹਨ, ਪਰ ਇਸ ਵਾਰ ਕੁਝ ਉਲਟਾ ਹੋਇਆ ਹੋ ਗਿਆ। ਕਿਉਂਕਿ ਸਾਰਿਆਂ ਨਾਲ ਪ੍ਰੈਂਕ ਕਰਨ ਵਾਲੇ ਕਪਿਲ ਸ਼ਰਮਾ ਇਸ ਵਾਰ ਖ਼ੁਦ ਪ੍ਰੈਂਕ ਵਿੱਚ ਫਸ ਗਏ।

ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਤੇ ਉਨ੍ਹਾਂ ਦੀ ਪਤਨੀ ਗਿੰਨੀ ਨਾਲ ਇੱਕ ਰੈਸਟੋਰੈਂਟ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਹਨ। ਡਿਨਰ ਟੇਬਲ 'ਤੇ ਬੈਠੇ ਕਪਿਲ ਸ਼ਰਮਾ ਸ਼ਾਨਦਾਰ ਖਾਣੇ ਦਾ ਇੰਤਜ਼ਾਰ ਕਰ ਰਹੇ ਸਨ ਪਰ ਜਦੋਂ ਇਸ ਮੈਨੇਜਰ ਨੇ ਕਪਿਲ ਸ਼ਰਮਾ 'ਤੇ ਖਾਣੇ ਨਾਲ ਭਰੀ ਪਲੇਟ ਨੂੰ ਉਲਟਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਪਿਲ ਆਪਣਾ ਬਚਾਅ ਕਰਦੇ ਨਜ਼ਰ ਆਏ, ਪਰ ਜਦੋਂ ਕਪਿਲ ਨੂੰ ਪਤਾ ਲੱਗਾ ਕਿ ਇਹ ਪ੍ਰੈਂਕ ਸੀ ਤਾਂ ਉਹ ਵੀ ਹੱਸਣ ਲੱਗ ਪਏ।

After Krushna Abhishek, Chandan Prabhakar too will miss 'The Kapil Sharma Show'; here's why Image Source : Instagram

ਹੋਰ ਪੜ੍ਹੋ: ਵਿੱਕੀ ਕੌਸ਼ਲ ਦੀ ਖੁਹਾਇਸ਼ ਹੋਈ ਪੂਰੀ, ਜਲਦ ਹੀ ਰਿਲੀਜ਼ ਹੋਵੇਗੀ ਫ਼ਿਲਮ ‘The Immortal Ashwatthama’

ਕਪਿਲ ਸ਼ਰਮਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਕਪਿਲ ਤੇ ਗਿੰਨੀ ਉੱਤੇ ਪਿਆਰ ਬਰਸਾਉਂਦੇ ਹੋਏ ਨਜ਼ਰ ਆਏ। ਇਸ ਵੀਡੀਓ 'ਤੇ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ 5 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਇੱਕ ਯੂਜ਼ਰ ਨੇ ਕਮੈਂਟ ਵਿੱਚ ਲਿਖਿਆ, "ਸਰ ਤੁਸੀਂ ਸਭ ਨਾਲ ਪ੍ਰੈਂਕ ਕਰਦੇ ਹੋ ਤੇ ਹੁਣ ਪ੍ਰੈਂਕ ਤੁਹਾਡੇ ਨਾਲ ਹੋ ਗਿਆ।😜😆😄😃🤪 "

 

View this post on Instagram

 

A post shared by Kapil Sharma (@kapilsharma)

You may also like