
ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ (Mika Singh) ਦਾ ਸਵੈਂਵਰ ਚੱਲ ਰਿਹਾ ਹੈ ਅਤੇ ਮੀਕਾ ਆਪਣੀ ਵਹੁਟੀ ਦੀ ਭਾਲ ‘ਚ ਲੱਗੇ ਹੋਏ ਹਨ । ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਮੀਕਾ ਸਿੰਘ ਦੇ ਵਿਆਹ ‘ਚ ਕਪਿਲ ਸ਼ਰਮਾ (Kapil Sharma) ਵੀ ਪਹੁੰਚ ਚੁੱਕੇ ਹਨ । ਜੋਧਪੁਰ ‘ਚ ਪਹੁੰਚ ਕੇ ਕਪਿਲ ਸ਼ਰਮਾ ਮੀਕਾ ਦੇ ਵਿਆਹ ‘ਚ ਖੂਬ ਭੰਗੜਾ ਪਾ ਰਹੇ ਹਨ ।

ਹੋਰ ਪੜ੍ਹੋ : 20 ਸਾਲਾਂ ‘ਚ ਵਿਆਹ ਦੇ ਕਈ ਪ੍ਰਪੋਜ਼ਲ ਠੁਕਰਾ ਚੁੱਕੇ ਮੀਕਾ ਸਿੰਘ ਕੀ ਹੁਣ ਕਰਵਾਉਣਗੇ ਵਿਆਹ ?
ਕਪਿਲ ਸ਼ਰਮਾ ਦਾ ਸਵਾਗਤ ਰਾਜਸਥਾਨੀ ਸਟਾਈਲ ‘ਚ ਉੱਥੋਂ ਦੇ ਲੋਕ ਕਲਾਕਾਰਾਂ ਵੱਲੋਂ ਕੀਤਾ ਗਿਆ ।ਇਸ ਦੌਰਾਨ ਕਪਿਲ ਸ਼ਰਮਾ ਵੀ ਖੂਬ ਝੂਮਦੇ ਨਜਰ ਆਏ । ਕਪਿਲ ਸ਼ਰਮਾ ਮੀਕਾ ਸਿੰਘ ਦੇ ਬਰਾਤੀ ਦੇ ਤੌਰ ‘ਤੇ ਪਹੁੰਚੇ ਹਨ । ਕਪਿਲ ਸ਼ਰਮਾ ਨੇ ਇਹ ਤਸਵੀਰਾਂ ਮੁੰਬਈ ਤੋਂ ਜੋਧਪੁਰ ਲਈ ਰਵਾਨਗੀ ਤੋਂ ਪਹਿਲਾਂ ਖਿੱਚੀਆਂ ਸਨ ।

ਹੋਰ ਪੜ੍ਹੋ : ਮੀਕਾ ਸਿੰਘ ਨੇ ਗੁਰਦੁਆਰਾ ਬੰਗਲਾ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਹੋ ਰਹੀਆਂ ਵਾਇਰਲ
ਜਿਸ ਤੋਂ ਬਾਅਦ ਉਸ ਨੇ ਮਜਾਕੀਆ ਲਹਿਜੇ ‘ਚ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ 'ਮੈਂ ਜੋਧਪੁਰ ਜਾ ਰਿਹਾ ਹਾਂ ਭਰਾ ਮੀਕਾ ਭਾਜੀ ਦੇ ਸਵੈਮਵਰ 'ਚ ਸ਼ਾਮਲ ਹੋਣ ਲਈ। ਲਾਗਤ ਵਧ ਗਈ ਹੈ। ਡਰ ਇਹ ਹੈ ਕਿ ਕਿਤੇ ਲਾੜਾ ਪਿੱਛੇ ਨਾ ਹਟੇ। ਕਪਿਲ ਦੇ ਇਸ ਕੈਪਸ਼ਨ ਤੋਂ ਪ੍ਰਸ਼ੰਸਕ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਇਸ ਦੇ ਨਾਲ ਹੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਦੀਆਂ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਦੱਸ ਦਈਏ ਕਿ ਰਿਆਲਟੀ ਸ਼ੋਅ ਮੀਕਾ ਦੀ ਵਹੁਟੀ ਸਵੈਂਵਰ ਦੇ ਦੌਰਾਨ ਮੀਕਾ ਸਿੰਘ ਲਾੜੀ ਦੀ ਭਾਲ ਕਰ ਰਹੇ ਨੇ । ਇਸ ਤੋਂ ਪਹਿਲਾਂ ਮੀਕਾ ਸਿੰਘ ਚੰਡੀਗੜ ‘ਚ ਪਹੁੰਚੇ ਸਨ । ਕਪਿਲ ਸ਼ਰਮਾ ਅਤੇ ਮੀਕਾ ਸਿੰਘ ਦੋਵੇਂ ਹੀ ਬਹੁਤ ਵਧੀਆ ਦੋਸਤ ਹਨ ਅਤੇ ਦੋਵੇਂ ਅਕਸਰ ਇੱਕਠਿਆਂ ਮਸਤੀ ਕਰਦੇ ਦਿਖਾਈ ਦਿੰਦੇ ਹਨ ।
View this post on Instagram