ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਆਪਣੀ ਧੀ ਦੀ ਤਸਵੀਰ, ਅਨਾਇਰਾ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਲਾਈਕਸ ਦੀ ਗਿਣਤੀ ਪਹੁੰਚੀ ਮਿਲੀਅਨ ‘ਚ

written by Lajwinder kaur | April 02, 2020

ਇੰਡੀਅਨ ਕਮੇਡੀਅਨ ਕਪਿਲ ਸ਼ਰਮਾ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ । ਬੀਤੀ ਦਿਨੀਂ ਦੁਰਗਾ ਅਸ਼ਟਮੀ ਦੇ ਮੌਕੇ ‘ਤੇ ਕਪਿਲ ਸ਼ਰਮਾ ਨੇ ਵੀ ਕੰਜਕਾਂ ਪੂਜਨ ਕੀਤਾ । ਇਸ ਖ਼ਾਸ ਮੌਕੇ ਉਨ੍ਹਾਂ ਨੇ ਆਪਣੀ ਧੀ ਨੂੰ ਵੀ ਇਸ ਪੂਜਾ ‘ਚ ਸ਼ਾਮਿਲ ਕੀਤਾ । ਜਿਸਦਾ ਫੋਟੋ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ । ਤਿੰਨ ਮਹੀਨੇ ਦੀ ਅਨਾਇਰਾ ਜਿਸ ਨੇ ਪਿੰਕ ਤੇ ਯੈਲੋ ਰੰਗ ਦੀ ਫਰਾਕ ਤੇ ਸਿਰ ਉੱਤੇ ਚੁੰਨੀ ਲਈ ਹੋਈ ਹੈ । ਮੁਸਕਰਾਉਂਦੀ ਹੋਈ ਅਨਾਇਰਾ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ ।

 
View this post on Instagram
 

Jai mata di ? #ashtami #kanjakpoojan #daddysgirl #anayra #daughter ? #3monthsold #gratitude ? ?

A post shared by Kapil Sharma (@kapilsharma) on

ਹੋਰ ਵੇਖੋ:ਲਾਕਡਾਊਨ ਦੇ ਚੱਲਦੇ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਨਾਲ ਕੁਝ ਇਸ ਤਰ੍ਹਾਂ ਕਰ ਰਹੇ ਨੇ ਮਸਤੀ, ਫੋਟੋ ਕੀਤੀ ਸ਼ੇਅਰ, ਕੁਝ ਹੀ ਸਮੇਂ ‘ਚ ਆਏ ਮਿਲੀਅਨ ਲਾਈਕਸ ਜਿਸ ਦੇ ਚੱਲਦੇ ਫੈਨਜ਼ ਤੋਂ ਇਲਾਵਾ ਸੈਲੀਬ੍ਰੇਟੀ ਜਿਵੇਂ ਬਾਦਸ਼ਾਹ, ਨੇਹਾ ਕੱਕੜ, ਬੀ ਪਰਾਕ, ਗੁਰੂ ਰੰਧਾਵਾ ਵੀ ਆਪਣੇ ਆਪਣ ਨੂੰ ਰੋਕ ਨਹੀਂ ਸਕੇ ਕਮੈਂਟਸ ਕਰਨ ਤੋਂ । ਅਨਾਇਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਨੇ । ਇਸ ਕਰਕੇ ਹੀ ਅਨਾਇਰਾ ਦੀਆਂ ਇਨ੍ਹਾਂ ਤਸਵੀਰਾਂ  ‘ਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ । ਦੱਸ ਦਈਏ ਪਿਛਲੇ ਸਾਲ 10 ਦਸੰਬਰ ਨੂੰ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦਾ ਘਰ ਨੰਨ੍ਹੀ ਬੱਚੀ ਦੀ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਸੀ । ਹਾਲ ਹੀ ‘ਚ ਕੋਰੋਨਾ ਦੀ ਜੰਗ ਲੜ੍ਹ ਰਹੀ ਭਾਰਤ ਸਰਕਾਰ ਨੂੰ ਕਪਿਲ ਸ਼ਰਮਾ ਨੇ ਮਦਦ ਕਰਦੇ ਹੋਏ 50 ਲੱਖ ਰੁਪਏ ਪ੍ਰਧਾਨ ਮੰਤਰੀ ਰਾਹਤ ਕੋਸ਼ ‘ਚ ਦਾਨ ਦਿੱਤੇ ਨੇ ।

0 Comments
0

You may also like