ਕਪਿਲ ਦੇ ਸ਼ੋਅ 'ਚ ਆਪਣੀ ਹੀ ਫ਼ਿਲਮ ਦਾ ਸੀਨ ਦੇਖ ਕੇ ਹੱਸ-ਹੱਸ ਲੋਟਪੋਟ ਹੋਈ ਕਾਜੋਲ

written by Lajwinder kaur | December 04, 2022 07:42pm

Kajol news: ਦਿ ਕਪਿਲ ਸ਼ਰਮਾ ਸ਼ੋਅ ਨੂੰ ਮਜ਼ੇਦਾਰ ਬਣਾਉਣ ਲਈ ਇਸ ਵਿੱਚ ਪਰਫਾਰਮ ਕਰਨ ਵਾਲੇ ਕਾਮੇਡੀਅਨ ਤੋਂ ਇਲਾਵਾ ਇਸ ਦੀ ਪੂਰੀ ਟੀਮ ਦੀ ਮਿਹਨਤ ਵੀ ਛੁਪੀ ਹੋਈ ਹੈ। ਭਾਰਤ ਅਤੇ ਵਿਦੇਸ਼ ਦੇ ਲੋਕ ਇਸ ਸ਼ੋਅ ਨੂੰ ਬਹੁਤ ਪਸੰਦ ਕਰਦੇ ਹਨ। ਇਸ ਸ਼ੋਅ ਉੱਤੇ ਕਲਾਕਾਰ ਅਕਸਰ ਹੀ ਆਪਣੀ ਫ਼ਿਲਮਾਂ ਦੇ ਪ੍ਰਮੋਸ਼ਨ ਲਈ ਆਉਂਦੇ ਹਨ। ਇਸ ਸਿਲਸਿਲੇ ਦੇ ਚੱਲਦੇ ਕਾਜੋਲ ਵੀ ਆਪਣੀ ਫ਼ਿਲਮ ‘ਸਲਾਮ ਵੈਂਕੀ’ ਦੇ ਪ੍ਰਮੋਸ਼ਨ ਲਈ ਆਈ ਸੀ।

ਹੋਰ ਪੜ੍ਹੋ : ਹੰਸਿਕਾ ਮੋਟਵਾਨੀ ਪ੍ਰੀ-ਵੈਡਿੰਗ ਪਾਰਟੀ ‘ਚ ਮੰਗੇਤਰ ਸੋਹੇਲ ਕਥੂਰੀਆ ਨਾਲ ਜੰਮ ਕੇ ਡਾਂਸ ਕਰਦੀ ਆਈ ਨਜ਼ਰ

kajol and kapil sharma image source: Instagram

ਦਿ ਕਪਿਲ ਸ਼ਰਮਾ ਸ਼ੋਅ ਦੇ ਤਾਜ਼ਾ ਐਪੀਸੋਡ ਵਿੱਚ, ਅਭਿਨੇਤਰੀ ਕਾਜੋਲ, ਅਦਾਕਾਰਾ-ਨਿਰਦੇਸ਼ਕ ਰੇਵਤੀ ਅਤੇ ਅਭਿਨੇਤਾ ਵਿਸ਼ਾਲ ਜੇਠਵਾ ਮਹਿਮਾਨ ਵਜੋਂ ਨਜ਼ਰ ਆਏ ਸਨ। ਕਾਜੋਲ ਸਲਾਮ ਵੈਂਕੀ ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ, ਜੋ 9 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

inside image of kajol image source: Instagram

ਇਸ ਸ਼ੋਅ ਦੇ ਕਾਮੇਡੀਅਨ ਕਲਾਕਾਰਾਂ ਨੇ ਕਾਜੋਲ ਨੂੰ ਖੂਬ ਹਸਾਇਆ। ਇਸ ਵੀਡੀਓ 'ਚ ਇਨ੍ਹਾਂ ਕਲਾਕਾਰਾਂ ਦੀ ਅਦਾਕਾਰੀ ਨੂੰ ਦੇਖ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕਲਾਕਾਰਾਂ ਨੇ ਕਾਜੋਲ ਦੀ 1998 'ਚ ਆਈ ਸੁਪਰ ਹਿੱਟ ਫ਼ਿਲਮ 'ਕੁਛ ਕੁਛ ਹੋਤਾ ਹੈ' ਦੇ ਕੁਝ ਦ੍ਰਿਸ਼ਾਂ ਨੂੰ ਰੀਕ੍ਰਿਏਟ ਕੀਤਾ ਹੈ। ਜਦੋਂ ਕਾਜੋਲ ਨੇ ਇਸ ਨੂੰ ਦੇਖਿਆ ਤਾਂ ਉਹ ਵੀ ਹੱਸ-ਹੱਸ ਕੇ ਦੂਹਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ।

image source: Instagram

ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਕਾਜੋਲ ਅਤੇ ਵਿਸ਼ਾਲ ਜੇਠਵਾ ਤੋਂ ਇਲਾਵਾ ਤੁਹਾਨੂੰ ਰਾਹੁਲ ਬੋਸ, ਰਾਜੀਵ ਖੰਡੇਲਵਾਲ, ਪ੍ਰਕਾਸ਼ ਰਾਜ ਅਤੇ ਆਹਾਨਾ ਕੁਮਰਾ ਦੀ ਧਮਾਕੇਦਾਰ ਅਦਾਕਾਰੀ ਦੇਖਣ ਨੂੰ ਮਿਲੇਗੀ। ਫ਼ਿਲਮ 'ਚ ਆਮਿਰ ਖ਼ਾਨ ਵੀ ਖਾਸ ਭੂਮਿਕਾ ਵਿੱਚ ਨਜ਼ਰ ਆਉਣਗੇ।

 

You may also like