ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਪਹੁੰਚੇ ਕਰਮਜੀਤ ਅਨਮੋਲ ਅਤੇ ਮਲਕੀਤ ਰੌਣੀ
ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ । ਪਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਅੱਜ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ ।ਕਿਸਾਨਾਂ ਦੇ ਹੱਕ ‘ਚ ਪੰਜਾਬੀ ਸੈਲੀਬ੍ਰੇਟੀਜ਼ ਵੀ ਡਟੇ ਹੋਏ ਹਨ । ਖ਼ਾਸ ਕਰਕੇ ਹਰਫ ਚੀਮਾ ਅਤੇ ਕੰਵਰ ਗਰੇਵਾਲ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਦੇ ਸਮਰਥਨ ‘ਚ ਪ੍ਰਦਰਸ਼ਨ ਕਰ ਰਹੇ ਹਨ ।
Image From Karamjit Anmol’s Instagram
ਹੋਰ ਪੜ੍ਹੋ : ਜੱਸੀ ਗਿੱਲ ਨੇ ਗਾਇਕ ਬੱਬਲ ਰਾਏ ਨੂੰ ਕੁਝ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ
Image From Karamjit Anmol’s Instagram
ਜਿਸ ਤੋਂ ਬਾਅਦ ਕਰਮਜੀਤ ਅਨਮੋਲ ਅਤੇ ਮਲਕੀਤ ਰੌਣੀ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਲਈ ਟੀਕਰੀ ਬਾਰਡਰ ‘ਤੇ ਪਹੁੰਚੇ। ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।
Image From Karamjit Anmol’s Instagram
ਇਸ ਤਸਵੀਰ ‘ਚ ਕਰਮਜੀਤ ਅਨਮੋਲ, ਮਲਕੀਤ ਰੌਣੀ, ਹਰਫ ਚੀਮਾ ਅਤੇ ਕੰਵਰ ਗਰੇਵਾਲ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਵੀ ਮਲਕੀਤ ਰੌਣੀ ਅਤੇ ਕਰਮਜੀਤ ਧਰਨੇ ‘ਚ ਨਜ਼ਰ ਆ ਚੁੱਕੇ ਹਨ ।
View this post on Instagram
ਦੱਸ ਦਈਏ ਕਿ ਕਿਸਾਨਾਂ ਨੇ ਨਵੰਬਰ 2020 ‘ਚ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਸੀ । ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ।