ਮਾਂ ਨਾਲ ਤਸਵੀਰ ਸਾਂਝੀ ਕਰ ਕਰਨ ਔਜਲਾ ਹੋਏ ਭਾਵੁਕ, ਕੁਝ ਇਸ ਤਰ੍ਹਾਂ ਕੀਤਾ ਮਾਤਾ ਪਿਤਾ ਨੂੰ ਯਾਦ

Written by  Aaseen Khan   |  July 08th 2019 12:59 PM  |  Updated: July 08th 2019 12:59 PM

ਮਾਂ ਨਾਲ ਤਸਵੀਰ ਸਾਂਝੀ ਕਰ ਕਰਨ ਔਜਲਾ ਹੋਏ ਭਾਵੁਕ, ਕੁਝ ਇਸ ਤਰ੍ਹਾਂ ਕੀਤਾ ਮਾਤਾ ਪਿਤਾ ਨੂੰ ਯਾਦ

ਪੰਜਾਬੀ ਇੰਡਸਟਰੀ 'ਚ ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਗਾਇਕ ਅਤੇ ਗੀਤਕਾਰ ਕਰਨ ਔਜਲਾ ਜਿੰਨ੍ਹਾਂ ਨੇ ਗੀਤਕਾਰੀ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਤੇ ਬਾਅਦ 'ਚ ਗਾਇਕ ਦੇ ਤੌਰ 'ਤੇ ਵੀ ਚੰਗਾ ਨਾਮਣਾ ਖੱਟਿਆ ਹੈ। ਕਰਨ ਔਜਲਾ ਨੇ ਸ਼ੋਸ਼ਲ ਮੀਡੀਆ 'ਤੇ ਬਚਪਨ ਦੀ ਇੱਕ ਤਸਵੀਰ ਸਾਂਝੀ ਕਰ ਆਪਣੇ ਮਾਤਾ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਸੰਦੇਸ਼ ਦਿੱਤਾ ਹੈ। ਕਰਨ ਔਜਲਾ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ " ਖ਼ਿਆਲ ਰੱਖੀਂ ਤੂੰ ਕਾਕਾ ਜਾਂਦਾ ਬਾਪੂ ਕਹਿ ਗਿਆ, ਮਾਂ ਮੇਰੀ ਨੂੰ ਫੋਟੋ ਦੇ ਵਿਚ ਦੇਖਣ ਜੋਗਾ ਰਹਿ ਗਿਆ"।

ਛੋਟੀ ਉਮਰੇ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਤੋਂ ਬਾਅਦ ਉਹਨਾਂ ਆਪਣੇ ਦਮ 'ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਬਾਰਵੀਂ ਤੋਂ ਬਾਅਦ ਅੱਗੇ ਦੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਗਏ ਕਰਨ ਔਜਲਾ ਨੇ ਉੱਥੋਂ ਹੀ ਗਾਇਕੀ ਅਤੇ ਗੀਤਕਾਰੀ ਦੀਆਂ ਮੰਜ਼ਿਲਾਂ ਨੂੰ ਸਰ ਕੀਤਾ ਹੈ ਤੇ ਅੱਜ ਉਹਨਾਂ ਦਾ ਨਾਮ ਹਿੱਟ ਪੰਜਾਬੀ ਗਾਇਕਾਂ ਦੀ ਕਤਾਰ 'ਚ ਮੂਹਰਲੇ ਸਥਾਨ 'ਤੇ ਆਉਂਦਾ ਹੈ।

ਹੋਰ ਵੇਖੋ : ਕੁਲਵਿੰਦਰ ਬਿੱਲਾ ਦੀ ਫ਼ਿਲਮ 'ਪ੍ਰਾਹੁਣਿਆਂ ਨੂੰ ਦਫ਼ਾ ਕਰੋ' 2020 'ਚ ਹੋਵੇਗੀ ਰਿਲੀਜ਼

 

View this post on Instagram

 

Khyal rkhi tu kaka janda bapu kehgya , Maa meri nu photo de vich dekhn joga rehgya??

A post shared by Karan Aujla (@karanaujla_official) on

ਕਰਨ ਔਜਲਾ ਬਹੁਤ ਸਾਰੇ ਹਿੱਟ ਗੀਤਾਂ ਨੂੰ ਅਵਾਜ਼ ਦੇ ਚੁੱਕੇ ਹਨ ਅਤੇ ਕਈ ਪੰਜਾਬੀ ਗਾਇਕ ਉਹਨਾਂ ਦੇ ਲਿਖੇ ਗੀਤ ਗਾ ਚੁੱਕੇ ਹਨ ਜਿੰਨ੍ਹਾਂ 'ਚ ਦੀਪ ਜੰਡੂ, ਜੱਸੀ ਗਿੱਲ, ਅਤੇ ਦਿਲਪ੍ਰੀਤ ਢਿੱਲੋਂ ਵਰਗੇ ਨਾਮ ਸ਼ਾਮਿਲ ਹਨ। ਉਹਨਾਂ ਦੇ ਆਪਣੇ ਗਾਏ ਗੀਤਾਂ ਦੀ ਗੱਲ ਕਰੀਏ ਤਾਂ ਨੋ ਨੀਡ, ਰਿਮ V/S ਝਾਂਜਰ, ਡੌਂਟ ਵਰੀ, ਫੈਕਟਸ ਅਤੇ ਇਸ ਤੋਂ ਇਲਾਵਾ ਅਨੇਕਾਂ ਗੀਤਾਂ 'ਚ ਫ਼ੀਚਰ ਕਰ ਚੁੱਕੇ ਹਨ। ਕਰਨ ਔਜਲਾ ਨੂੰ ਅੱਜ ਕੱਲ੍ਹ ਗੀਤਾਂ ਦੀ ਮਸ਼ੀਨ ਹੀ ਨਹੀਂ ਸਗੋਂ ਪ੍ਰਸ਼ੰਸਕ ਉਹਨਾਂ ਨੂੰ ਹਿੱਟ ਗੀਤਾਂ ਦੀ ਮਸ਼ੀਨ ਕਹਿ ਕੇ ਬੁਲਾਉਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network