ਕਰਨ ਔਜਲਾ ਦੇ ਨਵੇਂ ਗੀਤ ਦਾ ਹੋਇਆ ਐਲਾਨ, ਸਾਹਮਣੇ ਆਇਆ ਪੋਸਟਰ

Written by  Lajwinder kaur   |  April 09th 2019 01:02 PM  |  Updated: April 09th 2019 01:02 PM

ਕਰਨ ਔਜਲਾ ਦੇ ਨਵੇਂ ਗੀਤ ਦਾ ਹੋਇਆ ਐਲਾਨ, ਸਾਹਮਣੇ ਆਇਆ ਪੋਸਟਰ

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਕਰਨ ਔਜਲਾ ਜਿਹੜੇ ਇੱਕ ਤੋਂ ਬਾਅਦ ਇੱਕ ਗੀਤ ਲੈ ਕੇ ਸਰੋਤਿਆਂ ਦੇ ਰੁਬਰੂ ਹੋ ਰਹੇ ਹਨ। ਹਾਲ ਹੀ ‘ਚ ਕਰਨ ਔਜਲਾ ਦੀਪ ਜੰਡੂ ਦੇ ਗੀਤ ਸਨੇਕ ਵਿੱਚ ਰੈਪ ਕਰਦੇ ਹੋਏ ਨਜ਼ਰ ਆਏ ਸਨ। ਕਰਨ ਔਜਲਾ ਦੇ ਨਵੇਂ ਗੀਤ ਦਾ ਐਲਾਨ ਹੋ ਚੁੱਕਿਆ ਹੈ ਅਤੇ ਗੀਤ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ।

ਹੋਰ ਵੇਖੋ:ਮੈਡਮ ਤੁਸਾਦ ‘ਚ ਦਿਲਜੀਤ ਦੋਸਾਂਝ ਨੂੰ ਦੇਖ ਕੇ ਫੈਨਜ਼ ਹੋਏ ਭਾਵੁਕ, ਦੇਖੋ ਵੀਡੀਓ

ਕਰਨ ਔਜਲਾ ਨਵੇਂ ਗੀਤਾ ‘ਫ਼ੈਕਟਸ’ ਨਾਲ ਕੁਝ ਨਵਾਂ ਲੈ ਕੇ ਆ ਰਹੇ ਹਨ। ਪੋਸਟਰ ‘ਚ ਉਹਨਾਂ ਦੀ ਲੁੱਕ ਦੇਖਕੇ ਲੱਗਦਾ ਹੈ ਕਿ ਇਹ ਗੀਤ ਜ਼ਿੰਦਗੀ ਦੇ ਬਦਲਾਵ ਨੂੰ ਪੇਸ਼ ਕਰੇਗਾ। ਪੋਸਟਰ ‘ਚ ਉਹ ਤਿੰਨ ਵੱਖੋ-ਵੱਖਰੀ ਲੁੱਕ ‘ਚ ਦਿਖਾਈ ਦੇ ਰਹੇ ਹਨ। ਫ਼ੈਕਟਸ ਗੀਤ ਦੇ ਬੋਲ ਖੁਦ ਕਰਨ ਔਜਲਾ ਨੇ ਹੀ ਲਿਖੇ ਹਨ। ਕਰਨ ਔਜਲਾ ਦੇ ਇਸ ਗੀਤ ਨੂੰ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ। ਦੱਸ ਦਈਏ ਇਹ ਗੀਤ ਪੰਜਾਬੀ ਇੰਡਸਟਰੀ ਦੀ ਪਹਿਲੀ 3D ਪੰਜਾਬੀ ਵੀਡੀਓ ਹੋਵੇਗੀ। ਇਸ ਗੀਤ ਨੂੰ ਰੇਹਾਨ ਰਿਕਾਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਪਰ ਅਜੇ ਗੀਤ ਦੀ ਰਿਲੀਜ਼ਿੰਗ ਡੇਟ ਸਾਹਮਣੇ ਨਹੀਂ ਆਈ ਹੈ।

ਗੱਲ ਕਰੀਏ ਕਰਨ ਔਜਲਾ ਦੇ ਗੀਤਾਂ ਦੀ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ ਜਿਹੜੇ ‘6 ਬੰਦੇ’ ,’ਯਾਰੀਆਂ ‘ਚ ਫਿੱਕ’ , ‘ਕੋਈ ਗੱਲ ਨੀ’, ‘ਯੂਨਿਟੀ’  ‘ਨਾ ਨਾ ਨਾ’, ‘ਨੋ ਨੀਡ’, ‘ਡੋਂਟ ਲੁੱਕ’ ਆਦਿ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network