ਕਰੀਨਾ ਕਪੂਰ ਨੇ ਸੈਲੀਬ੍ਰੇਟ ਕੀਤੀ ਆਪਣੇ  ਪੁੱਤਰ ਜੇਹ ਦੀ ਪਹਿਲੀ ਦੀਵਾਲੀ, ਸਾਹਮਣੇ ਆਈਆਂ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ

written by Lajwinder kaur | November 05, 2021 11:52am

ਕਰੀਨਾ ਕਪੂਰ ਖ਼ਾਨ (Kareena Kapoor Khan) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਕਰੀਨਾ ਸਿਰਫ ਇੰਸਟਾਗ੍ਰਾਮ ਅਕਾਉਂਟ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਹੋਈ ਹੈ। ਦੱਸ ਦਈਏ ਇਸੇ ਸਾਲ ਕਰੀਨਾ ਕਪੂਰ ਖ਼ਾਨ ਦੂਜੀ ਵਾਰ ਮਾਂ ਬਣੀ ਹੈ । ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਿਸ ਦਾ ਨਾਂਅ ਜੇਹ ਅਲੀ ਖ਼ਾਨ ਹੈ। ਜੇਹ ਨੂੰ ਵੀ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ।

inside image of karishma and kareen kapoor

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਨੂੰ ਕੁਝ ਇਸ ਅੰਦਾਜ਼ ਨਾਲ ਕੀਤਾ ਬਰਥਡੇਅ ਵਿਸ਼, ਭਵਿੱਖ ‘ਚ ਅੰਬਰ ਵਰਗੀ ਧੀ ਚਾਹੁੰਦੇ ਨੇ ਆਪਣੇ ਜ਼ਿੰਦਗੀ ‘ਚ

ਇਹ ਦੀਵਾਲੀ ਜੇਹ ਦੀ ਪਹਿਲੀ ਦੀਵਾਲੀ ਹੈ। ਜਿਸ ਨੂੰ ਪਰਿਵਾਲ ਵਾਲੇ ਖ਼ਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕਰ ਰਹੇ ਨੇ। ਕਰੀਨਾ ਕਪੂਰ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਰਿਵਾਰ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਕਰੀਨਾ ਕਪੂਰ ਨੇ ਨੰਨ੍ਹੇ ਜੇਹ ਨੂੰ ਗੋਦੀ ਚੁੱਕਿਆ ਹੋਇਆ ਹੈ ਅਤੇ ਨਾਲ ਹੀ ਸ਼ੈਫ ਅਲੀ ਖ਼ਾਨ ਨੇ ਵੱਡਾ ਪੁੱਤਰ ਤੈਮੂਰ ਨੂੰ ਗੋਦੀ ਚੁੱਕਿਆ ਹੋਇਆ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ‘ਸਿਰਫ਼ ਇੱਕ ਹੀ ਜੋ ਮੈਨੂੰ ਪੋਜ਼ ਦੇਣ ਤੋਂ ਰੋਕ ਦਿੰਦਾ ਹੈ...❤️ਹੈਪੀ ਦੀਵਾਲੀ ਇੰਸਟਾ ਫੈਨ...ਤੁਹਾਡੇ ਸਾਰਿਆਂ ਨੂੰ ਪਿਆਰ ਕਰਦੀ ਹਾਂ..❤️#ਮੇਰੀ ਜ਼ਿੰਦਗੀ ਦੇ ਆਦਮੀ...’। ਇਹ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

kareen kapoor shared her new family pic and wished happy diwali

ਹੋਰ ਪੜ੍ਹੋ : ‘Phull Gende Da’ ਗੀਤ ਪੰਜਾਬੀ ਗਾਇਕ ਅਮਰਿੰਦਰ ਗਿੱਲ ਅਤੇ ਪਾਕਿਸਤਾਨੀ ਸੂਫ਼ੀ ਗਾਇਕਾ ਸਨਮ ਮਾਰਵੀ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਉਧਰ ਕਰਿਸ਼ਮਾ ਕਪੂਰ ਨੇ ਵੀ ਜੇਹ (jeh ali khan) ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਲ਼ਿਖਿਆ ਹੈ ਇਹ ਦੀਵਾਲੀ ਜੇਹ ਲਈ ਖ਼ਾਸ ਹੈ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ। ਦਰਸ਼ਕਾਂ ਨੂੰ ਨੰਨ੍ਹੇ ਜੇਹ ਦੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ। ਜੇ ਗੱਲ ਕਰੀਏ ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ । ਇਸ ਫ਼ਿਲਮ ਨੂੰ ਲੈ ਕੇ ਕਰੀਨਾ ਕਪੂਰ ਵੀ ਕਾਫੀ ਉਤਸ਼ਾਹਿਤ ਹੈ ।

You may also like