ਕਰੀਨਾ ਕਪੂਰ ਖ਼ਾਨ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ, ਦਿਖਾਈ ਛੁੱਟੀਆਂ ਦੀ ਝਲਕ

written by Lajwinder kaur | December 27, 2022 04:40pm

Kareena Kapoor latest video: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਕਰੀਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਕ੍ਰਿਸਮਿਸ ਦੇ ਜਸ਼ਨ ਦਾ ਇੱਕ ਨਵਾਂ ਵੀਡੀਓ ਪੋਸਟ ਕੀਤਾ ਹੈ।

ਇਸ ਵੀਡੀਓ 'ਚ ਅਦਾਕਾਰਾ ਆਪਣੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਿਤਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਵਿੱਚ ਕੁਝ ਤਸਵੀਰਾਂ ਤੇ ਕੁਝ ਵੀਡੀਓ ਕਲਿੱਪਸ ਦੇਖਣ ਨੂੰ ਮਿਲ ਰਹੇ ਹਨ। ਫੋਟੋਆਂ ਵਿੱਚ ਜਿੱਥੇ ਤੈਮੂਰ ਅਤੇ ਜਹਾਂਗੀਰ ਕਾਫੀ ਮਸਤੀ ਕਰ ਰਹੇ ਹਨ, ਉੱਥੇ ਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਛੋਟਾ ਜੇਹ ਆਪਣੇ ਕੁੱਤੇ ਨਾਲ ਖੇਡ ਰਿਹਾ ਹੈ। ਇਸ ਤੋਂ ਇਲਾਵਾ ਪਿਤਾ ਸੈਫ ਵੀ ਗਿਟਾਰ ਵਜਾਉਂਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਸਲਮਾਨ ਖ਼ਾਨ ਦੀ ਜਨਮਦਿਨ ਪਾਰਟੀ 'ਚ ਨਜ਼ਰ ਨਹੀਂ ਆਈ ਕੈਟਰੀਨਾ ਕੈਫ, ਸੋਸ਼ਲ ਮੀਡੀਆ 'ਤੇ ਲਿਖਿਆ ਖਾਸ ਸੰਦੇਸ਼

actress kareena kapoor khan image source: Instagram

ਦੱਸ ਦਈਏ ਇਨ੍ਹੀਂ ਦਿਨੀਂ ਕਰੀਨਾ ਕਪੂਰ ਸਵਿਟਜ਼ਰਲੈਂਡ 'ਚ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ। ਇੱਥੇ ਬੇਬੋ ਨੇ ਆਪਣੇ ਪਰਿਵਾਰ ਨਾਲ ਕ੍ਰਿਸਮਿਸ ਮਨਾਇਆ ਹੈ ਤੇ ਨਵੇਂ ਸਾਲ ਦਾ ਜਸ਼ਨ ਵੀ ਇੱਥੇ ਹੀ ਮਨਾਉਂਣਗੇ।

kareena kapoor khan with saif ali khan new video image source: Instagram

ਇਸ ਵੀਡੀਓ 'ਚ ਕਰੀਨਾ ਕਪੂਰ ਵੀ ਪ੍ਰਸ਼ੰਸਕਾਂ ਨੂੰ ਸੈਫ ਅਲੀ ਖ਼ਾਨ ਵੀਡੀਓ ਨਾਲ ਆਪਣੀ ਡੇਟ ਨਾਈਟ ਦੀ ਝਲਕ ਵੀ ਦਿਖਾਈ ਹੈ। ਪਟੌਦੀ ਪਰਿਵਾਰ ਦੇ ਇਸ ਪਿਆਰੇ ਵੀਡੀਓ ਵਿੱਚ, ਕਰੀਨਾ ਕਪੂਰ ਸਾਰਿਆਂ ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, ''ਕ੍ਰਿਸਮਸ 2022"। ਕਰੀਨਾ ਕਪੂਰ ਦੇ ਇਸ ਵੀਡੀਓ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ ਅਤੇ ਪਿਆਰ ਵੀ ਲੁੱਟਾ ਰਹੇ ਹਨ।

inside image of kareena saif taimur and jeh image source: Instagram

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਕਰੀਨਾ ਕਪੂਰ ਆਖਰੀ ਵਾਰ ਆਮਿਰ ਖ਼ਾਨ ਦੇ ਨਾਲ ਫ਼ਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਈ ਸੀ। ਅੱਜਕਲ ਕਰੀਨਾ ਕਪੂਰ ਹੰਸਲ ਮਹਿਤਾ ਦੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਲੰਡਨ 'ਚ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਕਰਕੇ ਭਾਰਤ ਪਰਤੀ ਹੈ। ਦੱਸ ਦੇਈਏ ਕਿ ਇਸ ਫ਼ਿਲਮ ਦੇ ਨਾਂ ਦਾ ਅਜੇ ਤੱਕ ਮੇਕਰਸ ਵਲੋਂ ਖੁਲਾਸਾ ਨਹੀਂ ਕੀਤਾ ਗਿਆ ਹੈ।

 

You may also like