ਹੁਣ ਮੁਸਾਫ਼ਿਰ ਫ਼ਿਲਮ 'ਚ ਨਜ਼ਰ ਆਉਣਗੇ ਕਰਤਾਰ ਚੀਮਾ ਤੇ ਹਰਸਿਮਰਨ
ਪਾਲੀਵੁੱਡ ਦੇ ਮਸ਼ਹੂਰ ਕਹਾਣੀਕਾਰ ਤੇ ਡਾਇਰੈਕਟਰ ਇੰਦਰ ਸੋਹੀ ਇੱਕ ਹੋਰ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ । ਮੁਸਾਫ਼ਿਰ ਟਾਈਟਲ ਹੇਠ ਬਣਨ ਵਾਲੀ ਇਸ ਫ਼ਿਲਮ ਦੀ ਕਹਾਣੀ ਸੋਹੀ ਨੇ ਹੀ ਲਿਖੀ ਹੈ ਤੇ ਉਹ ਹੀ ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ।ਇਸ ਫ਼ਿਲਮ ਦਾ ਪੋਸਟਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਫ਼ਿਲਮ ਵਿੱਚ ਪਾਲੀਵੁੱਡ ਅਦਾਕਾਰ ਕਰਤਾਰ ਚੀਮਾ ਤੇ ਗਾਇਕ ਹਰਸਿਮਰਨ ਨਜ਼ਰ ਆਉਂਣਗੇ।
https://www.instagram.com/p/BxxCpp7pdoa/
ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋ ਰਹੀ ਹੈ। ਇਹ ਫ਼ਿਲਮ 'ਬਲੈਕ ਰੋਜ਼ ਐਂਟਰਟੇਨਮੈਂਟ' ਅਤੇ 'ਰਿਹਾਨ ਮੀਡੀਆ' ਦੀ ਪੇਸ਼ਕਸ਼ ਹੈ। ਫ਼ਿਲਮ ਵਿੱਚ ਕਰਤਾਰ ਚੀਮਾ ਤੇ ਹਰਸਿਮਰਨ ਦੇ ਨਾਲ ਗਾਇਕ ਇੰਦਰ ਨਾਗਰਾ, ਅਦਾਕਾਰਾ ਮਨਮੀਤ ਕੌਰ, ਨਿਸ਼ਾ ਆਲੀਆ, ਪ੍ਰਿੰਸ ਕੰਵਲਜੀਤ ਸਿੰਘ, ਯਾਦ ਗਰੇਵਾਲ, ਗਾਇਕ ਸੰਸਾਰ ਸੰਧੂ, ਰਵਿੰਦਰ ਮੰਡ ਅਤੇ ਮਹਾਂਵੀਰ ਭੁੱਲਰ ਅਹਿਮ ਕਿਰਦਾਰਾਂ ਵਿੱਚ ਨਜ਼ਰ ਆਉਣਗੇ ।
https://www.instagram.com/p/BxNJDGNgqts/
ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੰਦਰ ਸੋਹੀ ਦੀ ਡਾਇਰੈਕਸ਼ਨ ਹੇਠ ਇਹ ਤੀਜੀ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ 'ਗੁਲਾਮ' ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ । ਸੋਹੀ ਦੀ ਦੂਜੀ ਫ਼ਿਲਮ 'ਗੁੰਡਾ' ਦੀ ਸ਼ੂਟਿੰਗ ਕੁਝ ਕਾਰਨਾਂ ਕਰਕੇ ਅੱਧ ਵਿਚਾਲੇ ਲਟਕੀ ਹੋਈ ਹੈ । ਸੋਹੀ ਇਸ ਤੋਂ ਪਹਿਲਾਂ ਸੈਂਕੜੇ ਗੀਤਾਂ ਦੇ ਵੀਡੀਓਜ਼ ਬਣਾ ਚੁੱਕਾ ਹੈ।