ਬਾਈਕ ‘ਤੇ ਕਿਸਾਨੀ ਝੰਡਾ ਲੈ ਕੇ ਨਿਕਲੇ ਹੀਰੋ ਕਰਤਾਰ ਚੀਮਾ, ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਐਕਟਰ ਦਾ ਇਹ ਅੰਦਾਜ਼

written by Lajwinder kaur | September 16, 2021

ਐਕਟਰ ਕਰਤਾਰ ਚੀਮਾ Kartar Cheema ਜੋ ਕਿ ਏਨੀਂ ਦਿਨੀਂ ਆਪਣੀ ਨਵੀਂ ਆਉਣ ਵਾਲੀ ਫ਼ਿਲਮ ‘ਥਾਣਾ ਸਦਰ’ ਕਰਕੇ ਖੂਬ ਸੁਰਖੀਆਂ ‘ਚ ਬਣੇ ਹੋਏ ਨੇ। ਪਰ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਸਟਾਈਲਿਸ਼ ਬਾਈਕ ਉੱਤੇ ਕਿਸਾਨੀ ਝੰਡਾ ਲੈ ਕੇ ਸੜਕਾਂ ਉੱਤੇ ਘੁੰਮਦੇ ਹੋਏ ਨਜ਼ਰ ਆ ਰਹੇ ਨੇ।

ਹੋਰ ਪੜ੍ਹੋ : ਪਿਤਾ ਨੇ ਸਮੀਰਾ ਰੈੱਡੀ ਨੂੰ ਪੁੱਛਿਆ ਕਿ 'ਆਪਣੇ ਵਾਲਾਂ ਨੂੰ ਰੰਗ ਕਿਉਂ ਨਹੀਂ ਕੀਤਾ' ਤਾਂ ਅਦਾਕਾਰਾ ਨੇ ਦਿੱਤਾ ਇਹ ਸ਼ਾਨਦਾਰ ਜਵਾਬ

kartar cheema post vidoe-min image source-instagram

ਇਸ ਵੀਡੀਓ ਨੂੰ ਖੁਦ ਕਰਤਾਰ ਚੀਮਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਦਰਸ਼ਕਾਂ ਨੂੰ ਅਦਾਕਾਰ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਦੱਸ ਦਈਏ ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ  ਲੈ ਕੇ ਨਾਲ ਖੜ੍ਹੇ ਹੋਏ ਨੇ। ਕਰਤਾਰ ਚੀਮਾ ਆਪਣੀ ਇੰਟਰਵਿਊਜ਼ ਲੋਕਾਂ ਨੂੰ ਇਹੀ ਅਪਲ ਕਰ ਰਹੇ ਨੇ ਬਾਲੀਵੁੱਡ ਜੇ ਕਿਸਾਨੀ ਸੰਘਰਸ਼ ਦਾ ਸਾਥ ਨਹੀਂ ਦੇ ਰਿਹਾ ਹੈ ਤਾਂ ਛੱਡੋ ਬਾਲੀਵੁੱਡ ਨੂੰ, ਆਪਣਾ ਪਾਲੀਵੁੱਡ ਨੂੰ ਦਾ ਮਿਆਰ ਇੰਨਾ ਉੱਚਾ ਕਰ ਦੇਣਾ ਹੈ ਕਿ ਬਾਲੀਵੁੱਡ ਹੇਠ ਰਹਿ ਜਾਵੇਗਾ। ਲੋਕਾਂ ਨੂੰ ਪੰਜਾਬੀ ਸਿਨੇਮਾ ਦਾ ਸਾਥ ਦੇਣ ਦੀ ਵੀ ਗੱਲ ਆਖੀ ਹੈ।

ਹੋਰ ਪੜ੍ਹੋ : ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਵੀ ਰੰਗੇ ਦਿਲਜੀਤ ਦੋਸਾਂਝ ਦੇ ਰੰਗਾਂ ‘ਚ,  ‘LOVER’ ਗੀਤ ਚੱਲ ਰਿਹਾ ਹੈ ਰਪੀਟ ‘ਤੇ

kartar cheema new movie thana sadar will ber releasing on 1 october 2021-min image source-instagram

ਦੱਸ ਦਈਏ ਕਰਤਾਰ ਚੀਮਾ ਦੀ ਨਵੀਂ ਆਉਣ ਵਾਲੀ ਫ਼ਿਲਮ ‘ਥਾਣਾ ਸਦਰ’ THANA SADAR ਵੀ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਲਈ ਤਿਆਰ ਹੈ। ਜੀ ਹਾਂ ਇਸ ਹਫਤੇ 17 ਸਤੰਬਰ 17 September ਨੂੰ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਸੋ ਦਰਸ਼ਕ ਇੱਕ ਧਮਾਕੇਦਾਰ ਐਕਸ਼ਨ ਫ਼ਿਲਮ ਦੇਖਣ ਲਈ ਇਸ ਸ਼ੁਕਰਵਾਰ ਪਹੁੰਚਣ ਆਪੋ ਆਪਣੇ ਨੇੜਲੇ ਸਿਨੇਮਾ ਘਰਾਂ ‘ਚ ।

0 Comments
0

You may also like