ਕੋਰੋਨਾ ਠੀਕ ਹੋਣ ਤੋਂ ਬਾਅਦ ਕਾਰਤਿਕ ਆਰੀਅਨ ਨੇ ਲਈ ਨਵੀਂ Lamborghini Urus ਕਾਰ, ਪਰ ਐਕਟਰ ਕਾਰਤਿਕ ਨਾਲ ਹੋ ਗਈ ਕਲੋਲ, ਦੇਖੋ ਵੀਡੀਓ

written by Lajwinder kaur | April 06, 2021 04:41pm

ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਜੋ ਕਿ ਪਿਛੇ ਜਿਹੇ ਕੋਰੋਨਾ ਦੀ ਲਪੇਟ 'ਚ ਆ ਗਏ ਸੀ। ਬੀਤੇ ਦਿਨੀਂ ਹੀ ਉਨ੍ਹਾਂ ਨੇ ਪੋਸਟ ਪਾ ਕੇ ਦੱਸਿਆ ਸੀ ਉਨ੍ਹਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ। ਅੱਜ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਖੁਸ਼ਖਬਰੀ ਸਾਂਝੀ ਕੀਤੀ ਹੈ।

inside image of kartik Image Source: Instagram

ਹੋਰ ਪੜ੍ਹੋ : ਆਪਣੀ ਤਸਵੀਰ ਅਤੇ ਨਾਂਅ ਵਾਲੇ ਹਵਾਈ ਜਹਾਜ਼ ਆਸਮਾਨ ‘ਚ ਉੱਡਦੇ ਦੇਖ ਕੇ ਸੋਨੂੰ ਸੂਦ ਹੋਇਆ ਭਾਵੁਕ, ਕਿਹਾ- ‘ਲੱਗਦਾ ਹੈ ਜ਼ਿੰਦਗੀ ‘ਚ ਕੁਝ ਚੰਗਾ ਕੀਤਾ ਹੋਵੇਗਾ’

kartik aaryan bought new car Image Source: Instagram

ਜੀ ਹਾਂ ਉਨ੍ਹਾਂ ਨੇ ਨਵੀਂ ਲਗਜ਼ਰੀ ਕਾਰ Lamborghini Urus ਲਈ ਹੈ। ਪਰ ਉਨ੍ਹਾਂ ਦੇ ਨਾਲ ਕਾਰ ਖਰੀਦੇ ਹੋਏ ਕਲੋਲ ਹੋ ਗਈ ਜਿਸਦੀ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ । ਸ਼ੋਅਰੂਮ ਚ ਕਾਰ ਦੀ ਸੈਲੀਬ੍ਰੇਸ਼ਨ ਕਰਦੇ ਹੋਏ ਜਦੋਂ party bump ਫੁੱਟਦਾ ਹੈ ਤਾਂ ਕਾਰਤਿਕ ਆਰੀਅਨ ਹੈਰਾਨ ਹੋ ਜਾਂਦੇ ਨੇ ਤੇ ਆਪਣੇ ਸੰਤੁਲਨ ਗੁਆਦੇ ਹੋਏ ਮਸਾ ਹੀ ਡਿੱਗਦੇ ਹੋਏ ਬਚਦੇ ਨੇ। ਦਰਸ਼ਕਾਂ ਨੂੰ ਕਾਰਤਿਕ ਆਰੀਅਨ ਦਾ ਇਹ ਪਿਆਰਾ ਜਿਹਾ ਵੀਡੀਓ ਖੂਬ ਪਸੰਦ  ਆ ਰਿਹਾ ਹੈ। ਕੁਝ ਹੀ ਘੰਟਿਆਂ ਚ ਤਿੰਨ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਐਕਟਰ ਨੂੰ ਮੁਬਾਰਕਾਂ ਦੇ ਰਹੇ ਨੇ।

inside image of kartik aryan new car Image Source: Instagram

ਦੱਸ ਦਈਏ ਐਕਟਰ ਕਾਰਤਿਕ ਆਰੀਅਨ ਏਨੀਂ ਦਿਨੀਂ ‘Bhool Bhulaiyaa 2’ ਦੀ ਸ਼ੂਟਿੰਗ ਕਰ ਰਹੇ ਨੇ।  ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਧਮਾਕਾ, bhool bhulaiyaa 2, ਦੋਸਤਾਨਾ 2, ਸੋਨੂੰ ਕੇ ਟੀਟੂ ਦੀ ਸਵੀਟੀ 2 ਵਰਗੀਆਂ ਫਿਲਮਾਂ ਹਨ। ਉਹ ਅਖੀਰਲੀ ਵਾਰ ‘ਲਵ ਆਜ ਕਲ 2’ ‘ਚ ਨਜ਼ਰ ਆਏ ਸੀ।

 

 

 

View this post on Instagram

 

A post shared by KARTIK AARYAN (@kartikaaryan)

You may also like