ਕਾਰਤਿਕ ਆਰੀਅਨ ਦੀ ਨਵੀਂ ਫ਼ਿਲਮ ਦਾ ਐਲਾਨ

written by Shaminder | June 23, 2021

ਕਾਰਤਿਕ ਆਰੀਅਨ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਜਲਦ ਹੀ ਉਹ ਇਸ ਫ਼ਿਲਮ ਦੀ ਸ਼ੂਟਿੰਗ ਕਰਨ ਜਾ ਰਹੇ ਹਨ। ਸਾਜਿਦ ਨਾਡਿਆਡਵਾਲਾ ਨਾਲ ਕਾਰਤਿਕ ਪਹਿਲੀ ਵਾਰ ਇਸ ਫ਼ਿਲਮ ‘ਚ ਕੰਮ ਕਰਨ ਜਾ ਰਹੇ ਹਨ ਫਿਲਮ ਦਾ ਐਲਾਨ ਕਰਦਿਆਂ ਹੋਇਆਂ ਇੱਕ ਛੋਟਾ ਜਿਹਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਦੇਖ ਕੇ ਕਾਰਤਿਕ ਆਰੀਅਨ ਦੇ ਫੈਨਜ਼ ਬਹੁਤ ਐਕਸਾਈਟਿਡ ਹੋਏ ਹਨ।

Kartik Image From Instagram
ਹੋਰ ਪੜ੍ਹੋ : ਕੁਲਬੀਰ ਝਿੰਜਰ ਦਾ ਨਵਾਂ ਗੀਤ ‘ਆਈਲਾਈਨਰ’ ਰਿਲੀਜ਼ 
Kartik Aaryan-Satyanarayan Image From Instagram
ਫਿਲਮ ਬਾਰੇ ਗੱਲ ਕਰਦਿਆਂ ਸਾਜਿਦ ਨਾਡੀਆਡਵਾਲਾ ਨੇ ਕਿਹਾ, “ਸੱਤਿਆਨਰਾਇਣ ਕੀ ਕਥਾ' ਮੇਰੇ ਲਈ ਬਹੁਤ ਗ੍ਰੈਂਡ ਪ੍ਰਾਜੈਕਟ ਹੈ। ਗ੍ਰੈਂਡਸਨ ਐਂਟਰਟੇਨਮੈਂਟ ਦੇ ਅਦਾਕਾਰ ਕਾਰਤਿਕ ਆਰੀਅਨ ਨਾਲ ਮਿਲ ਕੇ ਕੰਮ ਕਰਨ ਲਈ ਅਸੀਂ ਬਹੁਤ ਖੁਸ਼ ਹਾਂ।
KARTIK Image From Instagram
ਸਾਜਿਦ ਨੇ ਅੱਗੇ ਕਿਹਾ, "ਇਹ ਪਹਿਲੀ ਵਾਰ ਹੈ ਕਿ ਅਸੀਂ ਕਾਰਤਿਕ ਦੇ ਨਾਲ ਕੰਮ ਕਰ ਰਹੇ ਹਾਂ ਤੇ ਉਨ੍ਹਾਂ ਨੇ ਵੀ ਇਸ ਪ੍ਰਾਜੈਕਟ ਲਈ ਪੂਰੀ ਨਵੀਂ ਐਨਰਜ਼ੀ ਲਿਆਂਦੀ ਹੈ।
 
View this post on Instagram
 

A post shared by KARTIK AARYAN (@kartikaaryan)

ਇਸ ਫਿਲਮ ਬਾਰੇ ਕਾਰਤਿਕ ਆਰੀਅਨ ਨੇ ਕਿਹਾ, "ਮੈਂ ਸਾਜਿਦ ਸਰ ਨਾਲ ਲੰਬੇ ਸਮੇਂ ਤੋਂ ਕੰਮ ਕਰਨਾ ਚਾਹੁੰਦਾ ਸੀ। ਮੈਂ ਸਾਜਿਦ ਸਰ, ਸ਼ਰੀਨ ਤੇ ਕਿਸ਼ੋਰ ਦੇ ਵਿਜ਼ਨ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ।  

0 Comments
0

You may also like