ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਮੰਗਣੀ ਦੀਆਂ ਅਫਵਾਹਾਂ

written by Shaminder | August 18, 2021

ਕੈਟਰੀਨਾ ਕੈਫ  (Katrina Kaif) ਅਤੇ ਵਿੱਕੀ ਕੌਸ਼ਲ  (Vicky Kaushal) ਦੀ ਮੰਗਣੀ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਹੈ । ਅਜਿਹੀਆਂ ਖ਼ਬਰਾਂ ਫੈਲ ਰਹੀਆਂ ਹਨ ਕਿ ਦੋਵਾਂ ਨੇ ਮੰਗਣੀ (Roka ) ਕਰਵਾ ਲਈ ਹੈ । ਵਾਇਰਲ ਭਿਆਨੀ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ । ਵਾਇਰਲ ਭਿਆਨੀ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵੀ ਲਿਖਿਆ ਕਿ ‘ਅਫਵਾਹਾਂ ਹਨ ਕਿ ਦੋਵਾਂ ਦੀ ਰੋਕਾ ਸੈਰੇਮਨੀ ਸੀ ।

Vicky-and-Katrina,,,,,,,,-min Image From Google

ਹੋਰ ਪੜ੍ਹੋ : ਇਸ ਘਟਨਾ ਕਰਕੇ ਅਦਾਕਾਰਾ ਰਾਖੀ ਤੇ ਗੁਲਜ਼ਾਰ ਦਾ ਟੁੱਟ ਗਿਆ ਸੀ ਪਿਆਰ, ਵਿਆਹ ਤੋਂ ਇੱਕ ਸਾਲ ਬਾਅਦ ਹੋ ਗਏ ਸਨ ਵੱਖ

ਪਰ ਅਸੀਂ ਦੋਵਾਂ ਵੱਲੋਂ ਅਧਿਕਾਰਿਕ ਐਲਾਨ ਦਾ ਇੰਤਜ਼ਾਰ ਕਰਾਂਗੇ’। ਦੱਸ ਦਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਦੋਵਾਂ ਦੇ ਅਫੇਅਰ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸਨ । ਇਸ ਦੇ ਨਾਲ ਹੀ ਦੋਵਾਂ ਨੂੰ ਕਈ ਵਾਰ ਇੱਕਠਿਆਂ ਸਪਾਟ ਵੀ ਕੀਤਾ ਗਿਆ । ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ।

katrina ,,...-min Image From Google

ਪਰ ਦੋਵਾਂ ਨੇ ਕਦੇ ਵੀ ਆਪਣੇ ਅਫੇਅਰ ‘ਤੇ ਖੁੱਲ ਕੇ ਗੱਲ ਨਹੀਂ ਕੀਤੀ । ਦੋਵੇਂ ਮੀਡੀਆ ਤੋਂ ਆਪਣੇ ਰਿਸ਼ਤੇ ਨੂੰ ਦੂਰ ਹੀ ਰੱਖਦੇ ਹਨ । ਇਸ ਤੋਂ ਇਲਾਵਾ ਬਾਲੀਵੁੱਡ ‘ਚ ਹੋਰ ਵੀ ਕਈ ਜੋੜੀਆਂ ਹਨ, ਜੋ ਆਪਣੇ ਰਿਸ਼ਤੇ ਬਾਰੇ ਕਦੇ ਵੀ ਖੁੱਲ ਕੇ ਨਹੀਂ ਬੋਲੇ ।

 

View this post on Instagram

 

A post shared by Viral Bhayani (@viralbhayani)

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਬਾਲੀਵੁੱਡ ਇੰਡਸਟਰੀ ‘ਚ ਸਭ ਤੋਂ ਵੱਧ ਹਰਮਨ ਪਿਆਰੀਆਂ ਜੋੜੀਆਂ ਚੋਂ ਇੱਕ ਹੈ । ਜਿਨ੍ਹਾਂ ਨੂੰ ਇੱਕਠਿਆਂ ਡਿਨਰ ਅਤੇ ਸੀਕਰੇਟ ਵੈਕੇਸ਼ਨ ‘ਤੇ ਜਾਂਦੇ ਹੋਏ ਵੇਖਿਆ ਗਿਆ ਹੈ, ਪਰ ਦੋਵਾਂ ਨੇ ਜਨਤਕ ਤੌਰ ‘ਤੇ ਆਪਣੇ ਰਿਸ਼ਤੇ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ ।

 

0 Comments
0

You may also like