IPL ਦੀ ਫਿਨਾਲੇ ਪਾਰਟੀ ਵਿਚ ਕੈਟਰੀਨਾ ਕੈਫ਼ ਨੇ ਦਿਖਾਇਆ ਆਪਣਾ ਜਲਵਾ, ਵੀਡੀਓ ਵਾਇਰਲ

Written by  Gourav Kochhar   |  May 28th 2018 06:54 AM  |  Updated: May 28th 2018 06:54 AM

IPL ਦੀ ਫਿਨਾਲੇ ਪਾਰਟੀ ਵਿਚ ਕੈਟਰੀਨਾ ਕੈਫ਼ ਨੇ ਦਿਖਾਇਆ ਆਪਣਾ ਜਲਵਾ, ਵੀਡੀਓ ਵਾਇਰਲ

ਇੰਡੀਅਨ ਪ੍ਰੀਮੀਅਰ ਲੀਗ ਦਾ 11ਵਾਂ ਸੀਜ਼ਨ ਐੱਮ. ਐੱਸ. ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰਕਿੰਗਜ਼ ਦੇ ਨਾਮ ਰਿਹਾ। ਸੀ. ਐੱਸ. ਕੇ. ਨੇ ਹੈਦਰਾਬਾਦ ਦੀ ਟੀਮ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਅਤੇ ਤੀਜ਼ੀ ਵਾਰ ਆਈ. ਪੀ. ਐੱਲ. ਦੀ ਟਰਾਫੀ ਆਪਣੇ ਨਾਮ ਕਰ ਲਈ। ਆਈ. ਪੀ. ਐਲ. ਦੇ ਫਿਨਾਲੇ ਤੋਂ ਪਹਿਲਾਂ ਕਲੋਜਿੰਗ ਸੈਰੇਮਨੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਸੈਰੇਮਨੀ 'ਚ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ Katrina Kaif ਨੇ ਆਪਣੇ ਜਲਵੇ ਅਜਿਹੇ ਬਿਖੇਰੇ ਦੀ ਦੇਖਣ ਵਾਲੇ ਦੇਖਦੇ ਹੀ ਰਹਿ ਗਏ।

katrina

ਕਲੋਜਿੰਗ ਸੈਰੇਮਨੀ 'ਚ ਕੈਟਰੀਨਾ ਕੈਫ Katrina Kaif ਨੇ 'ਧੁੰਮ 3' ਦੇ 'ਕਮਲੀ ਕਮਲੀ', 'ਟਾਈਗਰ ਜ਼ਿੰਦਾ ਹੈ' ਦੇ ਸਵੈਗ ਨਾਲ ਸਵਾਗਤ ਵਰਗੇ ਸੁਪਰਹਿੱਟ ਗੀਤਾਂ 'ਤੇ ਸ਼ਾਨਦਾਰ ਪੇਸ਼ਕਾਰੀ ਪੇਸ਼ ਕੀਤੀ। ਤੁਹਾਨੂੰ ਦੱਸ ਦੇਈਏ ਕਿ ਆਪਣੇ ਬਿੱਜੀ ਸ਼ੈਡਿਊਲ ਦੇ ਬਾਵਜੂਦ ਕੈਟਰੀਨਾ ਪਿਛਲੇ ਕਈ ਦਿਨਾਂ ਤੋਂ ਆਈ.ਪੀ. ਐੱਲ. ਦੀ ਇਸ ਪੇਸ਼ਕਾਰੀ ਲਈ ਪ੍ਰੈਕਟਿਸ ਕਰ ਰਹੀ ਸੀ। ਹੁਣ ਫਿਨਾਲੇ ਵਿਚ ਕੀਤਾ ਗਿਆ ਉਨ੍ਹਾਂ ਦੀ ਧਮਾਕੇਦਾਰ ਡਾਂਸ ਪੇਸ਼ਕਾਰੀ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ।

ਧਿਆਨ ਯੋਗ ਹੈ ਕਿ ਇਹ ਪਰਫਾਰਮੈਨਸ ਆਈ. ਪੀ. ਐੱਲ. ਫਿਨਾਲੇ ਦੇ ਦਿਨ ਸਟਾਰ ਪਲੱਸ ਦੇ ਖਾਸ ਸ਼ੋਅ 'ਪਾਰਟੀ ਤੋਂ ਬਨਤੀ ਹੈ' 'ਚ ਦਿੱਤੀ ਗਈ। ਇਸ ਵਿਚ ਕਾਰਤਿਕ ਆਰਯਨ ਨੇ ਵੀ ਆਪਣੀ ਡਾਂਸ ਪਰਫਾਰਮੈਨਸ ਦਿੱਤੀ। ਉਨ੍ਹਾਂ ਤੋਂ ਇਲਾਵਾ ਇਸ ਸ਼ੋਅ ਵਿਚ ਸਲਮਾਨ ਖਾਨ ਨੇ 'ਰੇਸ 3' ਦਾ ਆਪਣਾ ਲਿਖਿਆ ਗੀਤ 'ਸੈਲਫਿਸ਼' ਵੀ ਗਾਇਆ।

ਕੈਟਰੀਨਾ Katrina Kaif ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਫਿਲਹਾਲ ਆਪਣੀ ਆਉਣ ਵਾਲੀ ਫਿਲਮ 'ਜ਼ੀਰੋ zero' ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ ਵਿਚ ਕੈਟਰੀਨਾ ਨਾਲ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕੈਟਰੀਨਾ ਆਮੀਰ ਖਾਨ ਦੀ ਫਿਲਮ 'ਠਗਸ ਆਫ ਹਿੰਦੂਸਤਾਨ' ਵਿਚ ਵੀ ਨਜ਼ਰ ਆਉਣ ਵਾਲੀ ਹੈ।

katrina kaif


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network