ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਪਤੀ ਵਿੱਕੀ ਲਈ ਬਣਾਇਆ ਲਜ਼ੀਜ਼ ਖਾਣਾ

written by Lajwinder kaur | April 10, 2022

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਐਕਟਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਵਿਆਹ ਤੋਂ ਬਾਅਦ ਕੈਟਰੀਨਾ ਅਤੇ ਵਿੱਕੀ ਕੰਮ 'ਚ ਰੁੱਝ ਗਏ। ਕੁਝ ਦਿਨ ਪਹਿਲਾਂ ਦੋਵੇਂ ਛੁੱਟੀਆਂ ਦਾ ਅਨੰਦ ਲੈ ਕੇ ਮੁੰਬਈ ਪਰਤੇ ਸਨ। ਵਿਆਹ ਤੋਂ ਬਾਅਦ ਕੈਟਰੀਨਾ ਨੇ ਵਿੱਕੀ ਅਤੇ ਸਹੁਰੇ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਐਤਵਾਰ ਨੂੰ, ਅਦਾਕਾਰਾ ਨੇ ਆਪਣੇ ਪਤੀ ਵਿੱਕੀ ਕੌਸ਼ਲ ਲਈ ਇੱਕ ਸਿਹਤਮੰਦ ਨਾਸ਼ਤਾ ਤਿਆਰ ਕੀਤਾ। ਇੱਕ ਫੋਟੋ ਸ਼ੇਅਰ ਕਰਕੇ ਅਦਾਕਾਰਾ ਨੇ ਆਪਣੇ ਵੱਲੋਂ ਤਿਆਰ ਕੀਤੇ ਨਾਸ਼ਤੇ ਦੀ ਝਲਕ ਦਿਖਾਈ ਹੈ।

katrina kaif made breakfast see pics

ਹੋਰ ਪੜ੍ਹੋ :  ਪਰਿਵਾਰਕ ਰਿਸ਼ਤਿਆਂ ਦੀ ਉਲਝੀ ਕਹਾਣੀ ਅਤੇ ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਨੀ ਮੈਂ ਸੱਸ ਕੁੱਟਣੀ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼

ਕੈਟਰੀਨਾ ਨੇ ਆਪਣੀ ਇੰਸਟਾ ਸਟੋਰੀ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ। ਕੈਟਰੀਨਾ ਨੇ ਫੋਟੋ ਦੇ ਨਾਲ ਕੈਪਸ਼ਨ 'ਚ ਲਿਖਿਆ, 'ਮੈਂ ਪਤੀ ਲਈ ਐਤਵਾਰ ਦਾ ਨਾਸ਼ਤਾ ਬਣਾਇਆ ਤੇ ਨਾਲ ਹੀ ਸ਼ੈੱਫ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ' । ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਕੈਟਰੀਨਾ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’

vicky kaushal and katrina kaif first holi celebration pics

ਦੱਸ ਦਈਏ ਕੈਟਰੀਨਾ ਅਤੇ ਵਿੱਕੀ ਦਾ ਵਿਆਹ 9 ਦਸੰਬਰ 2021 ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਬਹੁਤ ਹੀ ਨਿੱਜੀ ਤਰੀਕੇ ਨਾਲ ਹੋਇਆ ਸੀ। ਸਮਾਰੋਹ 'ਚ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ। ਕੈਟਰੀਨਾ ਕੋਲ ਇਸ ਸਮੇਂ ਕਈ ਫਿਲਮਾਂ ਝੋਲੀ ਵਿੱਚ ਹਨ। ਉਹ ਟਾਈਗਰ 3 ਵਿੱਚ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਵਿੱਕੀ ਕੌਸ਼ਲ ਦੇ ਕੋਲ ਵੀ ਕਈ ਫ਼ਿਲਮਾਂ ਨੇ । ਵਿਆਹ ਤੋਂ ਬਾਅਦ ਹੀ ਵਿੱਕੀ ਨੇ ਸਾਰਾ ਅਲੀ ਖ਼ਾਨ ਦੇ ਨਾਲ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ।

 

You may also like