ਕੌਰ ਬੀ ਨੇ ਆਪਣੀ ਭੈਣ ਦੇ ਜਨਮ ਦਿਨ ‘ਤੇ ਦਿੱਤੀ ਵਧਾਈ, ਭੈਣ ਲਈ ਇਸ ਤਰ੍ਹਾਂ ਕੀਤੀ ਦੁਆ

Written by  Shaminder   |  March 26th 2020 01:59 PM  |  Updated: March 26th 2020 01:59 PM

ਕੌਰ ਬੀ ਨੇ ਆਪਣੀ ਭੈਣ ਦੇ ਜਨਮ ਦਿਨ ‘ਤੇ ਦਿੱਤੀ ਵਧਾਈ, ਭੈਣ ਲਈ ਇਸ ਤਰ੍ਹਾਂ ਕੀਤੀ ਦੁਆ

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਭੈਣ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੌਰ ਬੀ ਨੇ ਇੱਕ ਸੁਨੇਹਾ ਲਿਖਦੇ ਹੋਏ ਉਨ੍ਹਾਂ ਨੇ ਆਪਣੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਰੱਬ ਹਰ ਖੁਸ਼ੀ ਦੇਵੇ ਮੇਰੀ ਭੈਣ ਨੂੰ, ਮੇਰੀ ਭੈਣ ਹਮੇਸ਼ਾ ਮੇਰੇ ਨਾਲ ਹੁੰਦੀ ਏ ਜਦੋਂ ਮੈਨੂੰ ਉਸ ਦੀ ਜ਼ਰੂਰਤ ਹੁੰਦੀ ਹੈ ।ਥੈਂਕ ਯੂ ਸੋ ਮੱਚ ਦੀਦੀ ਹੈਪੀ ਬਰਥਡੇ ਸੀ ਯੂ ਸੂਨ”।ਕੌਰ ਬੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਅਤੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

ਹੋਰ ਵੇਖੋ:ਮਰਹੂਮ ਗਾਇਕ ਰਾਜ ਬਰਾੜ ਦੀ ਪਤਨੀ ਬਿੰਦੂ ਬਰਾੜ ਨੇ ਕੌਰ ਬੀ ਨਾਲ ਵਿਆਹ ‘ਚ ਪਾਇਆ ਗਿੱਧਾ, ਇਸ ਤਰ੍ਹਾਂ ਕੌਰ ਬੀ ਨਾਲ ਲਡਾਇਆ ਲਾਡ

https://www.instagram.com/p/B-J607MJxif/

ਕੌਰ ਬੀ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਆਪਣੇ ਗੀਤਾਂ ਨਾਲ ਵੱਖਰੀ ਪਛਾਣ ਬਣਾਈ ਹੋਈ ਹੈ ।ਉਨ੍ਹਾਂ ਨੇ ਗਾਇਕੀ 'ਚ ਆਉਣ ਲਈ ਲੰਮਾ ਸੰਘਰਸ਼ ਕੀਤਾ ਅਤੇ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ 'ਚ ਵੀ ਉਹ ਦੋ ਵਾਰ ਆਏ ਸਨ ।ਪਿੰਡ 'ਚ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਤਾਂ ਕੌਰ ਬੀ ਹਮੇਸ਼ਾ ਹੀ ਆਪਣੀ ਪਰਫਾਰਮੈਂਸ ਦੇਣ ਲਈ ਜਾਂਦੇ ਹੁੰਦੇ ਸਨ ਅਤੇ ਅਕਸਰ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਸ਼ਬਦ ਗਾਇਆ ਕਰਦੇ ਸਨ ਅਤੇ ਗਾਇਕੀ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ

https://www.instagram.com/p/B-Hn5uwJNyf/

ਇੱਕ ਸਮਾਂ ਸੀ ਜਦੋਂ ਕੌਰ ਬੀ ਖੁਦ ਰਿਆਲਿਟੀ ਸ਼ੋਅ ਭਾਗ ਲੈਣ ਲਈ ਲਾਈਨਾਂ 'ਚ ਲੱਗਦੇ ਸੀ,ਪਰ ਹੁਣ ਉਨ੍ਹਾਂ ਨੁੰ ਮਿਲਣ ਲਈ ਫੈਨਸ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ ।ਪਰ ਕੌਰ ਬੀ ਦਾ ਕਹਿਣਾ ਹੈ ਕਿ ਇਹ ਦਿਨ ਉਨ੍ਹਾਂ ਨੂੰ ਸੰਘਰਸ਼ ਤੋਂ ਬਾਅਦ ਮਿਲੇ ਨੇ ਉਹ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਦੇ ਅਤੇ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਹਰੇਕ ਪ੍ਰਸ਼ੰਸਕ ਨਾਲ ਉਹ ਤਸਵੀਰਾਂ ਖਿਚਵਾਉਣ ਅਤੇ ਮਿਲਣ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network