ਕੌਰ ਬੀ ਹੁਣ ‘ਕਾਫ਼ਿਰ’ ਦੇ ਨਾਲ ਹੋਣਗੇ ਹਾਜ਼ਿਰ,ਪੋਸਟਰ ਕੀਤਾ ਸਾਂਝਾ

Written by  Shaminder   |  September 17th 2019 12:17 PM  |  Updated: September 17th 2019 12:17 PM

ਕੌਰ ਬੀ ਹੁਣ ‘ਕਾਫ਼ਿਰ’ ਦੇ ਨਾਲ ਹੋਣਗੇ ਹਾਜ਼ਿਰ,ਪੋਸਟਰ ਕੀਤਾ ਸਾਂਝਾ

ਆਪਣੇ ਹਿੰਦੀ ਗਾਣੇ ਤੋਂ ਬਾਅਦ ਕੌਰ ਬੀ ਹੁਣ ਜਲਦ ਹੀ ਆਪਣੇ ਨਵੇਂ ਗੀਤ ਕਾਫਿਰ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣ ਜਾ ਰਹੇ ਨੇ ।ਇਸ ਗੀਤ ਨੂੰ ਸੰਗੀਤ ਗੋਲਡ ਬੁਆਏ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਜੰਗ ਸੰਧੂ ਵੱਲੋਂ ਲਿਖੇ ਗਏ ਹਨ । ਵੀਡੀਓ ਨਵਜੀਤ ਬੁੱਟਰ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀੇਟੀਸੀ ਚੱਕ ਦੇ ‘ਤੇ ਵੇਖ ਸਕਦੇ ਹੋ ।

kaur b kafir kaur b kafir

18 ਸਤੰਬਰ ਨੂੰ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ‘ਬਜਟ’,ਸੰਧੂਰੀ ਰੰਗ,ਖੁਦਗਰਜ਼ ਮੁਹੱਬਤ,ਪਰਾਂਦਾ,ਅਗੈਂਜ਼ਡ ਜੱਟੀ,ਫੀਲਿੰਗ,ਮਹਾਰਾਣੀ ,ਫੁਲਕਾਰੀ ਸਣੇ ਕਈ ਹਿੱਟ ਗੀਤ ਗਾਏ ਹਨ ।

https://www.instagram.com/p/B189OKKn2nT/

ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਹੁਣ ਕੌਰ ਬੀ ਆਪਣੇ ਇਸ ਨਵੇਂ ਗੀਤ ਕਾਫਿਰ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣਗੇ,ਇਸ ਗੀਤ ‘ਚ ਕੀ ਖ਼ਾਸ ਹੋਵੇਗਾ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network