ਪੀਟੀਸੀ ਪੰਜਾਬੀ ‘ਤੇ ਸੁਣੋ ਗਾਇਕ ਨਿੰਜਾ ਦਾ ਨਵਾਂ ਗੀਤ ‘ਚਿੱਟੇ ਬਾਣੇ’

written by Shaminder | February 26, 2021

ਗਾਇਕ ਨਿੰਜਾ ਦਾ ਨਵਾਂ ਗੀਤ ‘ਚਿੱਟੇ ਬਾਣੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ ਇਸ ਦੇ ਨਾਲ ਹੀ ਇਸ ਗੀਤ ਦਾ ਅਨੰਦ ਪੀਟੀਸੀ ਚੱਕ ਦੇ ‘ਤੇ ਵੀ ਮਾਣ ਸਕਦੇ ਹੋ । ਇਸ ਗੀਤ ਦੇ ਬੋਲ ਸੁੱਖ ਸੰਧੂ ਦੇ ਲਿਖੇ ਹੋਏ ਹਨ ਅਤੇ ਵੀਡੀਓ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ । ninja ਹੋਰ ਪੜ੍ਹੋ : ਗੁਰੂ ਹਰਿ ਰਾਏ ਜੀ ਦੇ ਪ੍ਰਕਾਸ਼ ਪੁਰਬ ‘ਤੇ ਸੁਖਸ਼ਿੰਦਰ ਸ਼ਿੰਦਾ ਨੇ ਦਿੱਤੀ ਵਧਾਈ
ninja ਵੀ-ਸੀਰੀਜ਼ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਇਲਾਕੇ ‘ਚ ਆਪਣਾ ਪੂਰਾ ਰੋਅਬ ਦਾਬਾ ਰੱਖਦਾ ਹੈ।ਇਹ ਗੱਭਰੂ ਵੈਰੀਆਂ ਦੀ ਅੱਖ ‘ਚ ਜਿੱਥੇ ਰੜਕਦਾ ਰਹਿੰਦਾ ਹੈ, ਉੱਥੇ ਹੀ ਗਰੀਬਾਂ ਅਤੇ ਮਜ਼ਲੂਮਾਂ ‘ਚ ਹਰਮਨ ਪਿਆਰਾ ਵੀ ਹੈ । ਕਿਉਂਕਿ ਜਦੋਂ ਵੀ ਕਿਸੇ ‘ਤੇ ਭੀੜ ਬਣਦੀ ਹੈ ਤਾਂ ਇਹ ਇਨ੍ਹਾਂ ਮਜ਼ਲੂਮਾਂ ਦੀ ਮਦਦ ਲਈ ਅੱਗੇ ਆਉਂਦਾ ਹੈ । ninja ਇਲਾਕੇ ‘ਚ ਇਸ ਵੈਲੀ ਗੱਭਰੂ ਦੀ ਠੁੱਕ ਵੇਖ ਕੇ ਹੇਟਰਾਂ ਦੀਆਂ ਹਿੱਕਾਂ ‘ਤੇ ਸੱਪ ਲੇਟਦੇ ਹਨ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।  

0 Comments
0

You may also like